ਵੇਖੋ ਸ਼ਖਸ ਨੇ ਕਿਵੇਂ ਲਗਾਇਆ ਪੰਜਾਬ ਪੁਲਿਸ ਦੀ ਗੱਡੀ 'ਚ ਬੰਬ

in #punjab2 years ago

ਪੰਜਾਬ ਦੇ ਅੰਮ੍ਰਿਤਸਰ (Amritsar News) 'ਚ ਪੁਲਿਸ (Punjab Police) ਦੀ ਗੱਡੀ 'ਚ ਬੰਬ ਲਗਾਉਣ ਦੀ ਸੀਸੀਟੀਵੀ ਫੁਟੇਜ (Bomb viral video) ਸਾਹਮਣੇ ਆਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦੋ ਵਿਅਕਤੀਆਂ ਨੂੰ ਪੁਲਿਸ ਦੀ ਗੱਡੀ ਵਿੱਚ ਬੰਬ ਲਾਉਂਦਿਆਂ ਦੇਖਿਆ ਗਿਆ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਦੋਸ਼ੀਆਂ ਦਾ ਇਰਾਦਾ ਕੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੁਟੇਜ 'ਚ ਦਿਖਾਈ ਦੇਣ ਵਾਲੇ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੇ ਬੰਬ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਮਦਦ ਕਰ ਸਕਦੀ ਹੈ ਅਤੇ ਅਸੀਂ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਵਾਂਗੇ। ਇੱਥੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਕੰਮ ਪੰਜਾਬ ਦਾ ਕੋਈ ਅਜਿਹਾ ਗੈਂਗਸਟਰ ਕਰ ਸਕਦਾ ਹੈ ਜੋ ਪੁਲਿਸ ਨੂੰ ਸਿੱਧੀ ਚੁਣੌਤੀ ਦੇ ਕੇ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ। ਪੁਲਿਸ ਦੀ ਕਾਰਵਾਈ ਅਤੇ ਗ੍ਰਿਫ਼ਤਾਰੀ ਤੋਂ ਪ੍ਰੇਸ਼ਾਨ ਕੋਈ ਵੀ ਗੈਂਗਸਟਰ ਅਜਿਹਾ ਕਰ ਸਕਦਾ ਹੈ। ਇਸ ਦੇ ਨਾਲ ਹੀ ਇਸ ਦੀਆਂ ਤਾਰਾਂ ਅੱਤਵਾਦੀਆਂ ਨਾਲ ਵੀ ਜੁੜ ਸਕਦੀਆਂ ਹਨ। ਇਕ ਥਿਊਰੀ ਮੁਤਾਬਕ ਪੁਲਸ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦੇ ਤਾਰਾਂ ਅੱਤਵਾਦੀਆਂ ਨਾਲ ਵੀ ਜੁੜੀਆਂ ਹੋ ਸਕਦੀਆਂ ਹਨ।