ਪਹਿਲਾਂ ਕਾਂਗਰਸੀ ਕਹਿੰਦੇ ਸੀ ਸਾਨੂੰ ਫੜ ਲੋ, ਜੇ ਹੁਣ ਫੜ ਲਏ ਕਹਿੰਦੇ ਕਿਉਂ ਫੜਿਆ: ਭਗਵੰਤ ਮਾਨ

in #punjab2 years ago

ਦਾਣਾ ਮੰਡੀ ਟੈਂਡਰ ਘੁਟਾਲੇ ’ਚ ਵਿਜੀਲੈਂਸ ਲੁਧਿਆਣਾ ਰੇਂਜ ਦੀ ਟੀਮ ਨੇ ਕੱਲ੍ਹ ਦੇਰ ਸ਼ਾਮ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਕਾਂਗਰਸ ਆਗੂ ਨੂੰ ਉਸ ਸਮੇਂ ਫੜਿਆ ਜਦੋਂ ਉਹ ਮਾਲ ਰੋਡ ’ਤੇ ਇੱਕ ਸੈਲੂਨ ’ਚ ਵਾਲ ਕਟਵਾ ਰਹੇ ਸਨ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਬਦਲਾਖੋਰੀ ਦੱਸਿਆ ਹੈ।
ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਕੋਈ ਵੀ ਲੀਡਰ ਦੀ ਗ੍ਰਿਫ਼ਤਾਰੀ ਸਿਆਸੀ ਬਦਲਾਖੋਰੀ ਕਰਕੇ ਨਹੀਂ ਹੋ ਰਹੀ, ਕਾਨੂੰਨ ਮੁਤਾਬਕ ਹੀ ਸਾਰਾ ਕੰਮ ਹੋ ਰਿਹਾ ਹੈ। ਪਹਿਲਾਂ ਕਾਂਗਰਸੀ ਕਹਿੰਦੇ ਸੀ ਸਾਨੂੰ ਫੜ ਲੋ, ਜੇ ਹੁਣ ਫੜ ਲਏ ਕਹਿੰਦੇ ਕਿਉਂ ਫੜਿਆ।