ਕੋਰੀਅਰ ਰਾਹੀਂ ਕਾਰਤੂਸ ਭੇਜ ਕੇ ਲਖਨਊ ਦੇ ਡਾਕਟਰ ਤੋਂ ਮੰਗੀ ਫਿਰੌਤੀ

in #punjab2 years ago

ਲਖਨਊ: Uttar Pardesh Crime News: ਰਾਜਧਾਨੀ ਲਖਨਊ (Luckhnow Crime News) ਵਿੱਚ ਹੁਣ ਨਿਡਰ ਬਦਮਾਸ਼ ਖੁੱਲ੍ਹੇਆਮ ਫਿਰੌਤੀ ਮੰਗ ਰਹੇ ਹਨ। ਤਾਜ਼ਾ ਮਾਮਲੇ ਵਿੱਚ, ਲਖਨਊ ਦੇ ਇੱਕ ਜਾਣੇ-ਪਛਾਣੇ ਗੁਪਤ ਰੋਗਾਂ ਦੇ ਮਾਹਰ ਬਰਲਿੰਗਟਨ ਕਲੀਨਿਕ ਦੇ ਡਾਕਟਰ ਸਰਾਂਸ਼ ਜੈਨ (Dr. Saransh Jain) ਤੋਂ 5 ਲੱਖ ਦੀ ਫਿਰੌਤੀ (ransom) ਮੰਗੀ ਗਈ ਹੈ। ਬਦਮਾਸ਼ਾਂ ਨੇ ਕੋਰੀਅਰ ਤੋਂ 12 ਬੋਰ ਦੇ ਕਾਰਤੂਸ ਭੇਜ ਕੇ ਫਿਰੌਤੀ ਮੰਗੀ ਹੈ। ਇਸ ਮਾਮਲੇ ਵਿੱਚ ਡਾਕਟਰ ਸਰਾਂਸ਼ ਜੈਨ ਨੇ ਮੰਗਲਵਾਰ ਸ਼ਾਮ ਨੂੰ ਹੁਸੈਨਗੰਜ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ। ਕੋਰੀਅਰ ਰਾਹੀਂ ਕਾਰਤੂਸ ਭੇਜ ਕੇ ਫਿਰੌਤੀ ਮੰਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕ੍ਰਿਸ਼ਨਾਨਗਰ ਸਥਿਤ ਆਰਕੇ ਜਵੈਲਰਜ਼ ਦੇ ਪਤੇ ’ਤੇ ਕਾਰਤੂਸ ਭੇਜ ਕੇ ਪੰਜ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਕੋਰੀਅਰ ਭੇਜਣ ਵਾਲੇ ਦਾ ਨਾਂ ਵਿਜੇ ਜੈਸਵਾਲ ਲਿਖਿਆ ਹੋਇਆ ਹੈ।
cartoos.jpg