ਸਰਗੁਣ ਮਹਿਤਾ ਤੇ ਗੀਤਾਜ ਬਿੰਦਰੱਖੀਆ ਦੀ ਫ਼ਿਲਮ `ਮੋਹ` ਦਾ ਟਰੇਲਰ ਰਿਲੀਜ਼

in #punjab2 years ago

ਪੰਜਾਬੀ ਫ਼ਿਲਮ ਇੰਡਸਟਰੀ (Punjabi Film Industry) ਲਈ ਸਾਲ 2022 ਭਾਗਾਂ ਵਾਲਾ ਚੜ੍ਹਿਆ ਹੈ। ਇਸ ਸਾਲ ਇੱਕ ਤੋਂ ਇੱਕ ਕਈ ਹਿੱਟ ਫ਼ਿਲਮਾਂ ਨਾਲ ਇੰਡਸਟਰੀ ਦੀ ਚੜ੍ਹਾਈ ਹੋਈ ਹੈ। ਇਸ ਸਭ ਦੌਰਾਨ ਇੱਕ ਹੋਰ ਗੱਲ ਜੋ ਦੇਖਣ ਨੂੰ ਮਿਲੀ ਹੈ, ਉਹ ਇਹ ਕਿ ਪੰਜਾਬੀ ਸਿਨੇਮਾ ਹੁਣ ਲੀਕ ਤੋਂ ਹਟ ਕੇ ਸੋਚ ਰਿਹਾ ਹੈ। ਜ਼ਿਆਦਾ ਤੋਂ ਜ਼ਿਆਦਾ ਲੀਕ ਤੋਂ ਹਟ ਕੇ ਫ਼ਿਲਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸੇ ਦਰਮਿਆਨ ਇੱਕ ਹੋਰ ਪੰਜਾਬੀ ਫ਼ਿਲਮ ਆ ਰਹੀ ਹੈ। ਇਹ ਹੈ ਫ਼ਿਲਮ ਮੋਹ (Moh Punjabi Movie)। ਜਿਸ ਦਾ ਟਰੇਲਰ (Moh Punjabi Movie Trailer) ਅੱਜ ਯਾਨਿ 17 ਅਗਸਤ ਨੂੰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ `ਚ ਸਰਗੁਣ ਮਹਿਤਾ (Sargun Mehta) ਤੇ ਗੀਤਾਜ ਬਿੰਦਰੱਖੀਆ (Gitaj Bindrakhia) ਦੀ ਸ਼ਾਨਦਾਰ ਐਕਟਿੰਗ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਫ਼ਿਲਮ ਦੇ ਡਾਇਲੌਗਜ਼ ਗ਼ਜ਼ਬ ਹਨ।