6 ਸਾਲਾ ਬੱਚੇ ਦੀ ਗਰਦਨ ਵਿੱਚ ਪਲਾਸਟਿਕ ਡੋਰ ਫਸਣ ਨਾਲ ਮੌਤ

in #punjab2 years ago

ਲੁਧਿਆਣਾ : ਲੁਧਿਆਣਾ ਵਿੱਚ ਇੱਕ 6 ਸਾਲਾ ਬੱਚੇ ਦੀ ਗਰਦਨ ਵਿੱਚ ਪਲਾਸਟਿਕ ਦੀ ਡੋਰ ਫਸਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਲਾਸਟਿਕ ਦੀ ਡੋਰ ਫਸਣ ਨਾਲ ਬੱਚੇ ਦਾ ਗਲਾ ਵੱਢਿਆ ਗਿਆ। ਜਿਸ ਤੋਂ ਬਾਅਦ ਖੂਨ ਨਾਲ ਲੱਥਪੱਥ ਬੱਚਾ ਉਥੇ ਹੀ ਸੜਕ 'ਤੇ ਡਿੱਗ ਪਿਆ। ਇਹ ਮਾਮਲਾ ਗਿੱਲ ਨਹਿਰ ਪੁਲ ਨੇੜੇ ਦਾ ਹੈ।
ਜਾਣਕਾਰੀ ਅਨੁਸਾਰ ਬੱਚਾ ਆਪਣੇ ਪਰਿਵਾਰ ਨਾਲ ਕਿਤੇ ਸਕੂਟਰ 'ਤੇ ਜਾ ਰਿਹਾ ਸੀ। ਸਕੂਟਰ ਦੇ ਪਿੱਛੇ ਉਸਦੀ ਮਾਂ ਅਤੇ ਛੋਟਾ ਭਰਾ ਬੈਠੇ ਸਨ। ਉਹ ਸਕੂਟਰ 'ਤੇ ਆਪਣੇ ਪਿਤਾ ਦੇ ਕੋਲ ਖੜ੍ਹਾ ਸੀ। ਇਸ ਵਿੱਚ ਪਲਾਸਟਿਕ ਦੀ ਡੋਰ ਬੱਚੇ ਦੇ ਗਲੇ ਵਿੱਚ ਫਸ ਗਈ ਅਤੇ ਬੱਚੇ ਦਾ ਗਲਾ ਕੱਟ ਦਿੱਤਾ ਗਿਆ। ਲਹੂ-ਲੁਹਾਨ ਹਾਲਤ 'ਚ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ।