ਬੈਂਕ ਆਫ ਬੜੌਦਾ ਨੇ ਸ਼ੁਰੂ ਕੀਤੀ ਨਵੀਂ ਸਕੀਮ

in #punjab2 years ago

ਭਾਰਤੀ ਰਿਜ਼ਰਵ ਬੈਂਕ (Reserve Bank of India) ਵੱਲੋਂ ਰੈਪੋ ਦਰ ਵਧਾਉਣ ਦੇ ਫੈਸਲੇ ਦੇ ਬਾਅਦ ਤੋਂ ਹੀ ਬੈਂਕ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਫਿਕਸਡ ਡਿਪਾਜ਼ਿਟ (Fixed Deposit Rates) ਅਤੇ ਬਚਤ ਖਾਤਿਆਂ (Saving Bank Account) 'ਤੇ ਵਿਆਜ ਦਰਾਂ 'ਚ ਲਗਾਤਾਰ ਵਾਧਾ ਕਰ ਰਿਹਾ ਹੈ। ਇਸ ਦੇ ਨਾਲ ਹੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਅਤੇ ਅੰਮ੍ਰਿਤ ਮਹੋਤਸਵ ਦੇ ਮੌਕੇ 'ਤੇ ਕਈ ਬੈਂਕਾਂ ਨੇ ਸਪੈਸ਼ਲ ਐਫਡੀ ਸਕੀਮ ਲਾਂਚ ਕੀਤੀ ਹੈ। ਇਸ ਵਿੱਚ ਸਟੇਟ ਬੈਂਕ ਆਫ ਇੰਡੀਆ ਅਤੇ ਕਰਨਾਟਕ ਬੈਂਕ ਵਰਗੇ ਬੈਂਕਾਂ ਦੇ ਨਾਂ ਸ਼ਾਮਲ ਹਨ। ਹੁਣ ਇਸ ਸੂਚੀ 'ਚ ਇਕ ਹੋਰ ਵੱਡੇ ਸਰਕਾਰੀ ਬੈਂਕ ਬੈਂਕ ਆਫ ਬੜੌਦਾ ਦਾ ਨਾਂ ਵੀ ਜੁੜ ਗਿਆ ਹੈ। ਬੈਂਕ ਨੇ ਆਜ਼ਾਦੀ ਦੇ ਅੰਮ੍ਰਿਤ ਉਤਸਵ ਨੂੰ ਮਨਾਉਣ ਲਈ ਬੜੌਦਾ ਤਿਰੰਗਾ ਡਿਪਾਜ਼ਿਟ (Baroda Tiranga Deposits) ਸਕੀਮ ਨਾਮ ਦੀ ਇੱਕ ਨਵੀਂ FD ਸਕੀਮ ਸ਼ੁਰੂ ਕੀਤੀ ਹੈ।