ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਸ਼ੂਆਂ ਵਿੱਚ "ਲੰਪੀ ਸਕਿੱਨ" ਬੀਮਾਰੀ ਦੀ ਰੋਕਥਾਮ ਲਈ ਹਦਾਇਤ

in #punjab2 years ago

ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਹਦਾਇਤ 'ਤੇ ਪਸ਼ੂ ਪਾਲਣ ਵਿਭਾਗ ਨੇ ਅੱਜ ਦੁਧਾਰੂ ਪਸ਼ੂਆਂ ਵਿੱਚ ਲਾਗ ਦੀ ਬੀਮਾਰੀ "ਲੰਪੀ ਸਕਿੱਨ" ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰੀ ਟੀਮਾਂ ਗਠਤ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭੁੱਲਰ ਨੇ ਦੱਸਿਆ ਕਿ ਸੂਬੇ ਵਿੱਚ ਦੁਧਾਰੂ ਪਸ਼ੂਆਂ ਵਿੱਚ ਲੰਪੀ ਸਕਿੱਨ ਨਾਮੀ ਛੂਤ ਦੇ ਰੋਗ ਤੋਂ ਬਚਾਅ ਲਈ ਹਰ ਜ਼ਿਲ੍ਹੇ ਵਿੱਚ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਹਨ, ਜੋ ਪਿੰਡ-ਪਿੰਡ ਜਾ ਕੇ ਪ੍ਰਭਾਵਤ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਦੇ ਉਪਾਅ ਲਈ ਜਾਣਕਾਰੀ ਦੇਣਗੀਆਂ।
imm.jpg