ਮੂਸੇ ਵਾਲਾ ਦੀ ਮੌਤ ਤੋਂ ਬਾਅਦ ਸਦਮੇ ਚ ਉਸ ਨੂੰ ਚਾਹੁਣ ਵਾਲੇ, ਇੱਕ ਫੈਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼।

in #punjab2 years ago

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸਸਕਾਰ ਹੋਇਆ। ਇਸ ਦੌਰਾਨ ਦੂਰ-ਦੂਰ ਤੋਂ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪੁੱਜੇ। ਮਾਤਾ ਪਿਤਾ ਸਦਮੇ ਵਿਚ ਹਨ। 28 ਸਾਲ ਪੁੱਤ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਪਰਿਵਾਰ ਵਾਲਿਆਂ ਨੇ ਇਕਦਮ ਦੁਲਹੇ ਦੀ ਤਰ੍ਹਾਂ ਸਜਾਇਆ ਸੀ।ਮੂਸੇਵਾਲਾ ਦੀ ਮੌਤ ਨਾਲ ਉਸ ਦੇ ਫੈਨ ਸਦਮੇ ਵਿਚ ਹਨ। ਖਬਰ ਹੈ ਕਿ ਸਿੱਧੂ ਦੇ ਇੱਕ ਫੈਨ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਫੈਨ ਦੀ ਪਛਾਣ ਅਵਤਾਰ ਸਿੰਘ ਉਮਰ 19 ਸਾਲ ਨਿਵਾਸੀ ਪਿੰਡ ਜੰਡਪੁਰ ਮੋਹਾਲੀ ਵਜੋਂ ਹੋਈ ਹੈ। ਉਸ ਨੇ 10ਵੀਂ ਕਲਾਸ ਦੇ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਉਸ ਨੇ ਕੀਟਨਾਸ਼ਕ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ। ਅਵਤਾਰ ਸਿੰਘ ਦੇ ਮਾਤਾ ਪਿਤਾ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਹੈ। ਉਹ ਸਿੱਧੂ ਮੂਸੇਵਾਲਾ ਦੇ ਗਾਣੇ ਸੁਣਦਾਸੀ ਤੇ ਉਸ ਦੇ ਨਾਂ ਦੀ ਟੀ-ਸ਼ਰਟ ਵੀ ਪਾਉਂਦਾ ਸੀ।ਦੱਸ ਦੇਈਏ ਕਿ ਮੂਸੇਵਾਲਾ ਦੀ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੋਮਵਾਰ ਨੂੰ ਪੋਸਟਮਾਰਟਮ ਹੋਇਆ ਤੇ ਅੱਜ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। 28 ਸਾਲ ਦੇ ਪੁੱਤ ਨੂੰ ਅਲਵਿਦਾ ਕਹਿੰਦੇ ਹੋਏ ਦੋਵੇਂ ਹੀ ਮਾਤਾ-ਪਿਤਾ ਦਾ ਬੁਰਾ ਹਾਲ ਰਿਹਾ. ਪਰਿਵਾਰ ਵਾਲੇ ਤੇ ਫੈਨਸ ਸਦਮੇ ਵਿਚ ਹਨ। ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਵਿਚ ਨਹੀਂ ਰਹੇ।IMG_20220530_190642.jpgIMG_20220531_214106.jpg