ਸਿੱਧੂ ਮੂਸੇ ਵਾਲੇ ਦੀ ਅੰਤਿਮ ਅਰਦਾਸ ਚ ਨੌਜਵਾਨਾਂ ਨੂੰ ਪੱਗ ਬੰਨਣ ਲਈ ਕੀਤੀ ਅਪੀਲ

in #punjab2 years ago

ਪੰਜਾਬ (ਮਾਨਸਾ) - 8 ਜੂਨ ਨੂੰ n3929599161654519414884b65a7a34c7948b0afdb1a6daea80067d211e994444c0a093f8e371e9e4aa1a61.jpgਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਹੋਵੇਗੀ। ਇਸ ਦਿਨ ਨੂੰ ਲੈ ਕੇ ਪਰਿਵਾਰ ਤੇ ਸਾਥੀਆਂ ਵਲੋਂ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਗਈ ਹੈ। ਉਨ੍ਹਾਂ ਬੇਨਤੀ ਕੀਤੀ 8 ਜੂਨ 2022 ਤਾਰੀਖ਼ ਨੂੰ ਨੌਜਵਾਨ ਪੱਗਾਂ ਬੰਨ੍ਹ ਕੇ ਭੋਗ 'ਚ ਸ਼ਾਮਲ ਹੋਣ।

ਪੰਜਾਬ ਦੀ ਵਿਰਾਸਤ ਨੂੰ ਰੂਹ ਨਾਲ ਜਿਊਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਅੰਤਿਮ ਅਰਦਾਸ ਮਿਤੀ 8 ਜੂਨ ਨੂੰ ਬਾਹਰਲੀ ਅਨਾਜ ਮੰਡੀ ਮਾਨਸਾ ਵਿਖੇ ਹੋ ਰਹੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ੁਭਦੀਪ ਸਿੱਧੂ ਮੂਸੇ ਵਾਲਾ ਆਪਣੇ ਵਿਰਸੇ 'ਤੇ ਬੜਾ ਮਾਣ ਕਰਦੇ ਸਨ। ਉਨ੍ਹਾਂ ਨੂੰ ਦਸਤਾਰ (ਪੱਗ) ਤੇ ਪੰਜਾਬੀ ਵਿਰਾਸਤ ਨਾਲ ਅਥਾਹ ਪਿਆਰ ਸੀ।

ਇਸ ਲਈ ਸਿੱਧੂ ਮੂਸੇ ਵਾਲਾ ਨੂੰ ਪਿਆਰ ਕਰਨ ਵਾਲੇ, ਉਨ੍ਹਾਂ ਨੂੰ ਪਸੰਦ ਕਰਨ ਵਾਲੇ ਨੌਜਵਾਨਾਂ ਨੂੰ ਬੇਨਤੀ ਹੈ ਕਿ 8 ਤਾਰੀਖ਼ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ 'ਚ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ। ਇਹ ਨੌਜਵਾਨੀ ਦੀ ਉਨ੍ਹਾਂ ਨੂੰ ਅਸਲ ਸ਼ਰਧਾਂਜਲੀ ਹੋਵੇਗੀ।''
ਸਰਦਾਰੀਆਂ ਟਰੱਸਟ ਵਲੋਂ ਸਿੱਧੂ ਮੂਸੇ ਵਾਲਾ ਦੇ ਭੋਗ ਵਾਲੇ ਦਿਨ ਕੈਂਪ ਲਾਇਆ ਜਾ ਰਿਹਾ ਹੈ, ਜਿਥੇ ਨੌਜਵਾਨਾਂ ਨੂੰ ਮੁਫ਼ਤ 'ਚ ਪੱਗਾਂ ਦਿੱਤੀਆਂ ਜਾਣਗੀਆਂ।