ਜਗਜੀਤ ਸਿੰਘ ਖਹਿਰਾ ਨੇ ਸੰਭਾਲਿਆ ਸਰਕਾਰੀ ਸਕੂਲ ਦੇ ਮੁਖੀ ਦਾ ਅਹੁਦਾ

in #punjab2 years ago

ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਅੰਦਰ ਬਿਹਤਰੀਨ ਕਾਰਜ ਕੁਸ਼ਲਤਾ ਪ੍ਰਦਾਨ ਕਰਨ ਲਈ ਈਟੀਟੀ ਤੋਂ ਐੱਚਟੀ ਦੀਆਂ ਪ੍ਰਮੋਸ਼ਨਾਂ ਕੀਤੀਆਂ ਗਈਆਂ ਹਨ। ਇਸੇ ਲੜੀ ਤਹਿਤ ਜਗਜੀਤ ਸਿੰਘ ਖਹਿਰਾ ਈਟੀਟੀ ਅਧਿਆਪਕ ਸਰਕਾਰੀ ਐਲੀਮ...
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਅੰਦਰ ਬਿਹਤਰੀਨ ਕਾਰਜ ਕੁਸ਼ਲਤਾ ਪ੍ਰਦਾਨ ਕਰਨ ਲਈ ਈਟੀਟੀ ਤੋਂ ਐੱਚਟੀ ਦੀਆਂ ਪ੍ਰਮੋਸ਼ਨਾਂ ਕੀਤੀਆਂ ਗਈਆਂ ਹਨ। ਇਸੇ ਲੜੀ ਤਹਿਤ ਜਗਜੀਤ ਸਿੰਘ ਖਹਿਰਾ ਈਟੀਟੀ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ, ਪੰਡੋਰੀ ਤਖ਼ਤ ਮੱਲ ਨੇ ਬੁੱਧਵਾਰ ਨੂੰ ਆਪਣੇ ਪਿੱਤਰੀ ਸਰਕਾਰੀ ਐਲੀਮੈਂਟਰੀ ਸਕੂਲ, ਪੰਡੋਰੀ ਤਖ਼ਤ ਮੱਲ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਜਗਵਿੰਦਰ ਸਿੰਘ ਲਹਿਰੀ ਦੀ ਅਗਵਾਈ ਹੇਠ ਬਤੌਰ ਮੁੱਖਅਧਿਆਪਕ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ ਲਹਿਰੀ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਵਿਭਾਗ ਨੇ ਜਿਹੜੀ ਜ਼ਿੰਮੇਵਾਰੀ ਜਗਜੀਤ ਸਿੰਘ ਨੂੰ ਸੌਂਪੀ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਬਲਾਕ ਸਿੱਖਿਆ ਅਫਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ, ਈਟੀਯੂ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬੱਬੂ, ਬੀਐੱਡ ਅਧਿਆਪਕ ਫਰੰਟ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ, ਹੈੱਡ ਟੀਚਰ ਉਂਕਾਰ ਸਿੰਘ ਬੰਡਾਲਾ, ਜ਼ਿਲ੍ਹਾ ਪੜ੍ਹੋ ਪੰਜਾਬ ਕੋਆਰਡੀਨੇਟਰ ਅਨੂਪ ਮੈਣੀ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦਿਨੇਸ਼ ਸ਼ਰਮਾ, ਸੈਂਟਰ ਹੈਡ ਟੀਚਰ ਸੁਖਵਿੰਦਰ ਸਿੰਘ ਧਾਮੀ, ਦਵਿੰਦਰ ਸਿੰਘ ਖਹਿਰਾ, ਡਾ. ਹਰਜੀਤ ਸਿੰਘ ਪੰਡੋਰੀ ਤਖ਼ਤ ਮੱਲ, ਰਾਜਵਿੰਦਰ ਸਿੰਘ ਆਦਿ ਨੇ ਜਿਥੇ ਜਗਜੀਤ ਸਿੰਘ ਨੂੰ ਮੁੱਖਅਧਿਆਪਕ ਬਣਨ 'ਤੇ ਵਧਾਈਆਂ ਦਿੱਤੀਆਂ, ਉੱਥੇ ਉਨਾਂ੍ਹ ਨੂੰ ਉਨਾਂ੍ਹ ਦੀ ਵਧ ਗਈ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਿਆਂ ਹੋਰ ਮਿਹਨਤ ਕਰਨ ਲਈ ਪੇ੍ਰਿਆ।ਇਸ ਮੌਕੇ ਜਗਜੀਤ ਸਿੰਘ ਖਹਿਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖ਼ਤ ਮੱਲ ਨੂੰ ਅਸਮਾਨ ਦੀਆਂ ਬੁਲੰਦੀਆਂ 'ਤੇ ਲਿਜਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਜ਼ਿਕਰਯੋਗ ਹੈ ਕਿ ਅਧਿਆਪਕ ਪਰਿਵਾਰਕ ਪਿਛੋਕੜ ਵਾਲੇ ਜਗਜੀਤ ਸਿੰਘ ਖਹਿਰਾ ਜਿਨਾਂ੍ਹ ਦੇ ਪਿਤਾ ਜੋਗਿੰਦਰ ਸਿੰਘ ਖਾਲਸਾ ਸਕੂਲ ਤਰਨਤਾਰਨ ਵਿਖੇ ਬਤੌਰ ਅਧਿਆਪਕ ਰਹਿੰਦਿਆਂ ਆਪਣੀਆਂ ਸਿੱਖਿਆ ਖੇਤਰ ਅਤੇ ਸਮਾਜ ਸੇਵਾ ਲਈ ਦਿੱਤੀਆਂ ਸ਼ਾਨਾਮੱਤੀਆਂ ਸੇਵਾਵਾਂ ਕਾਰਨ ਪੁਰੇ ਇਲਾਕੇ ਵਿਚ ਹਰਮਨ ਪਿਆਰੇ ਰਹੇ ਹਨ। ਉਨਾਂ੍ਹ ਦੇ ਹੀ ਨਕਸ਼ੇ ਕਦਮ 'ਤੇ ਚੱਲਦੇ ਹੋਏ ਜਗਜੀਤ ਸਿੰਘ ਵੀ ਆਪਣੇ ਮਿਹਨਤੀ ਸੁਭਾਅ, ਮਜ਼ਬੂਤ ਇਰਾਦਿਆਂ, ਦਿ੍ੜ੍ਹ ਸੰਕਲਪ, ਆਤਮ ਵਿਸ਼ਵਾਸ ਤੇ ਕੁਝ ਨਵਾਂ ਕਰ ਗੁਜ਼ਰਨ ਦੇ ਸੁਭਾਅ ਵਜੋਂ ਜਾਣੇ ਜਾਂਦੇ ਹਨ।25_05_2022-25tar_30_25052022_643-c-2_m.jpg