ਸੀਲ ਹੋਇਆ ਸਰਵਿਸ ਕਲੱਬ, ਹੁਣ ਬਣੇਗਾ ਚਿਲਡਰਨ ਪਾਰਕ

in #punjab2 years ago

ਇੱਥੇ ਚਲਦਾ ਸਰਵਿਸ ਕਲੱਬ ਜੋ ਪਹਿਲਾਂ ਪ੍ਰਧਾਨਗੀ ਅਤੇ ਫਿਰ ਜੂਆ ਅਤੇ ਸ਼ਰਾਬ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਵਿਚ ਚੱਲ ਰਿਹਾ ਸੀ ਦੇ ਦਰਵਾਜੇ 'ਤੇ ਆਖਰ ਨਗਰ ਕੌਂਸਲ ਨੇ ਤਾਲਾ ਜੜ੍ਹ ਦਿੱਤਾ ਹੈ। ਕਾਰਜਸਾਧਕ ਅਫਸਰ ਭੁਪਿੰਦਰ ਸ...
ਇੱਥੇ ਚਲਦਾ ਸਰਵਿਸ ਕਲੱਬ ਜੋ ਪਹਿਲਾਂ ਪ੍ਰਧਾਨਗੀ ਅਤੇ ਫਿਰ ਜੂਆ ਅਤੇ ਸ਼ਰਾਬ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਵਿਚ ਚੱਲ ਰਿਹਾ ਸੀ ਦੇ ਦਰਵਾਜੇ 'ਤੇ ਆਖਰ ਨਗਰ ਕੌਂਸਲ ਨੇ ਤਾਲਾ ਜੜ੍ਹ ਦਿੱਤਾ ਹੈ। ਕਾਰਜਸਾਧਕ ਅਫਸਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਕਲੱਬ ਨੂੰ ਨੂੰ ਰਸਮੀ ਤੌਰ 'ਤੇ ਸੀਲ ਕੀਤਾ। ਕਿਹਾ ਜਾ ਰਿਹਾ ਹੈ ਕਿ ਕਲੱਬ ਦੀ ਇਹ ਜਗ੍ਹਾ ਨਗਰ ਕੌਂਸਲ ਵੱਲੋਂ 1975 'ਚ ਲਾਈਨ ਕਲੱਬ ਨੂੰ ਚਿਲਡਰਨ ਪਾਰਕ ਵਾਸਤੇ ਮੁਹੱਈਆ ਕਰਵਾਈ ਗਈ ਸੀ, ਜਿਸ ਉੱਪਰ ਕਲੱਬ ਚਲਾਇਆ ਜਾ ਰਿਹਾ ਸੀ ਤੇ ਉਸ ਵਿਚ ਕਥਿਤ ਤੌਰ 'ਤੇ ਜੂਆ ਖੇਡੇ ਜਾਣ ਤੇ ਗ਼ੈਰ-ਕਾਨੂੰਨੀ ਢੰਗ ਨਾਲ ਸ਼ਰਾਬ ਪੀਣ ਦੀਆਂ ਸ਼ਿਕਾਇਤਾਂ ਪ੍ਰਸ਼ਾਸਨ ਕੋਲ ਪਹੁੰਚੀਆਂ ਸਨ, ਜਿਸ ਦੀ ਜਾਂਚ ਤੋਂ ਬਾਅਦ ਐੱਸਡੀਐੱਮ ਰਜਨੀਸ਼ ਅਰੋੜਾ ਨੇ ਬੁੱਧਵਾਰ ਨਗਰ ਕੌਂਸਲ ਤਰਨਤਾਰਨ ਦੇ ਕਾਰਜਸਾਧਕ ਅਫਸਰ ਨੂੰ ਆਦੇਸ਼ ਜਾਰੀ ਕਰਦਿਆਂ ਕਲੱਬ ਸੀਲ ਕਰਨ ਲਈ ਕਿਹਾ ਸੀ।

ਤਰਨਤਾਰਨ ਸਰਵਿਸ ਕਲੱਬ ਨਾਂ ਦੀ ਉਕਤ ਸੰਸਥਾ ਵਿਚ ਕਥਿਤ ਤੌਰ 'ਤੇ ਜੂਆ ਖੇਡਣ ਤੇ ਸ਼ਰਾਬ ਪੀਣ ਵਰਗੇ ਗੰਭੀਰ ਦੋਸ਼ ਇਸੇ ਕਲੱਬ ਦੇ ਮੈਂਬਰ ਦੀਪਕ ਕੁਮਾਰ ਬੌਬੀ ਸੂਦ ਨੇ ਲਗਾਉਦਿਆਂ ਸ਼ਿਕਾਇਤ ਦਿੱਤੀ ਸੀ। ਨਾਲ ਹੀ ਕੁਝ ਕਾਗਜ਼ਾਤ ਪੇਸ਼ ਕੀਤੇ ਸਨ ਜਿਸ ਮੁਤਾਬਿਕ ਉਕਤ ਜਗ੍ਹਾ ਨਗਰ ਕੌਂਸਲ ਨੇ ਲਾਇਨ ਕਲੱਬ ਨੂੰ ਚਿਲਡਰਨ ਪਾਰਕ ਬਣਾਉਣ ਵਾਸਤੇ ਦਿੱਤੀ ਸੀ।
ਤਰਨਤਾਰਨ ਦੇ ਐੱਸਡੀਐੱਮ ਰਜਨੀਸ਼ ਅਰੋੜਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਸਬੰਧੀ ਸ਼ਿਕਾਇਤ ਮਿਲੀ ਸੀ ਅਤੇ ਕਲੱਬ ਦੇ ਅਹੁਦੇਦਾਰ ਕੋਈ ਕਾਗਜਾਤ ਜਾਂ ਰਜਿਸਟੇ੍ਸ਼ਨ ਆਦਿ ਪੇਸ਼ ਨਹੀਂ ਸੀ ਕਰ ਸਕੇ। ਜਿਸਦੇ ਚਲਦਿਆਂ ਕਲੱਬ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਰਨਤਾਰਨ ਸਰਵਿਸ ਕਲੱਬ ਨੂੰ ਅੱਜ ਬਕਾਇਦਾ ਸੀਲ ਕਰ ਦਿੱਤਾ ਗਿਆ ਹੈ ਅਤੇ ਚਿਲਡਰਨ ਪਾਰਕ ਵਾਲੀ ਇਸ ਜਗ੍ਹਾ ਨੂੰ ਬੱਚਿਆਂ ਦੇ ਪਾਰਕ ਲਈ ਹੀ ਵਰਤਿਆ ਜਾਵੇਗਾ। ਉਨਾਂ੍ਹ ਦੱਸਿਆ ਕਿ ਇਥੇ ਬਣੇ ਕਮਰਿਆਂ ਵਿਚ ਬੱਚਿਆਂ ਲਈ ਇਨਡੋਰ ਖੇਡਾਂ ਦਾ ਪ੍ਰਬੰਧ ਕਰਨ ਦੀ ਵੀ ਯੋਜਨਾ ਹੈ।ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਸੀਨੀਅਰ ਆਗੂ ਗੁਰਸੇਵਕ ਸਿੰਘ ਅੌਲਖ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਨਜਾਇਜ਼ ਤੌਰ 'ਤੇ ਕਬਜੇ ਹੇਠ ਰੱਖੀਆਂ ਥਾਵਾਂ ਨੂੰ ਛੁਡਵਾਉਣ ਲਈ ਦਿ੍ੜ ਸੰਕਲਪ ਹੈ ਅਤੇ ਇਹ ਇਕ ਸ਼ਲਾਗਾਯੋਗ ਕਦਮ ਹੈ। ਉਨਾਂ੍ਹ ਨੇ ਕਿਹਾ ਕਿ ਇਹ ਥਾਂ ਹੁਣ ਬੱਚਿਆਂ ਤੇ ਖੇਡਣ ਲਈ ਵਰਤੀ ਜਾਵੇਗੀ ਅਤੇ ਗੈਰ ਕਾਨੂੰਨੀ ਕੰਮ ਬੰਦ ਹੋਣਗੇ। ਦੂਜੇ ਪਾਸੇ ਕਲੱਬ ਦੇ ਕਾਰਜਕਾਰੀ ਪ੍ਰਧਾਨ ਦਵਿੰਦਰ ਚੋਪੜਾ ਨੇ ਦਾਅਵਾ ਕੀਤਾ ਸੀ ਕਿ ਕਲੱਬ ਅਤੇ ਚਿਲਡਰਨ ਪਾਰਕ ਦੀਆਂ ਥਾਵਾਂ ਵੱਖੋ ਵੱਖ ਹਨ ਅਤੇ ਉਨਾਂ੍ਹ ਕੋਲ ਇਸ ਸਬੰਧੀ ਨਗਰ ਕੌਂਸਲ ਦੀ ਲਿਖਤ ਵੀ ਮੌਜੂਦ ਹੈ। ਨਾਲ ਹੀ ਉਨਾਂ੍ਹ ਨੇ ਕਲੱਬ ਸਬੰਧੀ ਕਾਗਜਾਤ ਪੇਸ਼ ਕੀਤੇ ਜਾਣ ਦੀ ਗੱਲ ਵੀ ਕਹੀ ਸੀ।26_05_2022-26tar_50_26052022_643-c-1_m.jpg