'ਆਪ' ਸਰਕਾਰ ਆਪਣੇ ਬਿਜਲੀ ਵਾਅਦੇ ਪੂਰੇ ਕਰੇ : ਪਹੂਵਿੰਡ, ਚੀਮਾ

in #punjab2 years ago

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਜ਼ੋਨ ਭਿੱਖੀਵਿੰਡ ਦੀ ਕੋਰ ਕਮੇਟੀ ਦੀ ਮੀਟਿੰਗ ਮਾਨ ਸਿੰਘ ਮਾੜੀਮੇਘਾ ਤੇ ਪੂਰਨ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਪਹੂਵਿੰਡ ਵਿਖੇ ਹੋਈ। ਜਿਸ ਵਿਚ ਜ਼ੋਨ ਪ੍...

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਜ਼ੋਨ ਭਿੱਖੀਵਿੰਡ ਦੀ ਕੋਰ ਕਮੇਟੀ ਦੀ ਮੀਟਿੰਗ ਮਾਨ ਸਿੰਘ ਮਾੜੀਮੇਘਾ ਤੇ ਪੂਰਨ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਪਹੂਵਿੰਡ ਵਿਖੇ ਹੋਈ। ਜਿਸ ਵਿਚ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਨੇ ਦੱਸਿਆ ਕਿ ਪਾਵਰਕਾਮ ਅਧਿਕਾਰੀਆਂ ਵੱਲੋਂ ਘਰੇਲੂ ਤੇ ਖੇਤੀ ਮੋਟਰਾਂ ਦਾ ਬਿਨਾਂ ਵਜ੍ਹਾ ਹੀ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਲੋਡ ਵਧਾਇਆ ਜਾ ਰਿਹਾ ਹੈ। ਬਿਜਲੀ ਲੋਡ ਨੂੰ ਚੈੱਕ ਕਰਨ ਵਾਲੀਆਂ ਪਾਵਰਕਾਮ ਦੀਆਂ ਟੀਮਾਂ ਜੋ ਪਿੰਡਾਂ, ਸ਼ਹਿਰਾਂ ਅਤੇ ਡੇਰਿਆਂ 'ਤੇ ਜਾ ਕੇ ਛਾਪਾਮਾਰੀ ਕਰਦੀਆਂ ਹਨ, ਉਹ ਲੋਕਾਂ ਦੇ ਘਰਾਂ ਦੇ ਅੰਦਰ ਵੜ ਕੇ ਲੋਕਾਂ ਦੇ ਘਰ ਦੇ ਸਾਮਾਨ ਦੀ ਤਲਾਸ਼ੀ ਕਰਦੇ ਹਨ ਜੋ ਗ਼ੈਰ-ਕਾਨੂੰਨੀ ਹੈ।

ਇਹ ਕੰਮ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਤੋਂ ਪੀੜਤ ਹਨ। ਇਹ ਸਭ ਕੁਝ ਛੱਡ ਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੋਣਾਂ ਸਮੇਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਕਰ ਕੇ 1 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਕਰੇ ਤੇ ਬਿਨਾਂ ਲੋਡ ਦੀ ਗਾਰੰਟੀ ਰਾਹੀਂ ਹਰ ਇਕ ਵਰਗ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇ।

ਇਸ ਦੌਰਾਨ ਕਿਸਾਨ ਆਗੂ ਰਣਜੀਤ ਸਿੰਘ ਚੀਮਾ ਅਤੇ ਸੁੱਚਾ ਸਿੰਘ ਵੀਰਮ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਮੋਟਰਾਂ ਲਈ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਤੇ ਘਰੇਲੂ ਤੇ ਸ਼ਹਿਰੀ ਖੇਤਰ ਨੂੰ 24 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ। ਇਹ ਟੀਮਾਂ ਜੋ ਪਿੰਡਾਂ ਵਿਚ ਲੋਕਾਂ ਦੇ ਘਰਾਂ 'ਚ ਛਾਪਾਮਾਰੀਆਂ ਕਰ ਰਹੀਆ ਹਨ ਉਨਾਂ੍ਹ ਨੂੰ ਤੁਰੰਤ ਬੰਦ ਕਰ ਕੇ ਸਸਤੀ ਬਿਜਲੀ ਸਪਲਾਈ ਦਿੱਤੀ ਜਾਵੇ, ਜਿਸ ਨਾਲ ਚੋਰੀ ਆਪਣੇ ਆਪ ਰੁੱਕ ਜਾਵੇਗੀ।

ਇਸ ਸਬੰਧੀ ਬੁੱਧਵਾਰ ਨੂੰ ਭਿੱਖੀਵਿੰਡ ਜ਼ੋਨ ਕਮੇਟੀ ਦੀ ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਕਿਸੇ ਵੀ ਕੀਮਤ 'ਤੇ ਪੰਜਾਬ ਸਰਕਾਰ ਦੀ ਗੁੰਡਾਗਰਦੀ ਵਾਲੀਆਂ ਟੀਮਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾਵੇਗਾ ਤੇ ਸੰਘਰਸ਼ ਨੂੰ ਤੇਜ਼ ਕਰ ਕੇ ਭਵਿੱਖ 'ਚ ਜਥੇਬੰਦੀ ਵੱਲੋਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਕਲਸੀਆ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ, ਬਿੱਕਰ ਸਿੰਘ ਮੱਖੀ ਕਲ੍ਹਾ, ਗੁਰਨਾਮ ਸਿੰਘ ਮੱਖੀ ਕਲ੍ਹਾ, ਸੁਬੇਗ ਸਿੰਘ ਮੱਖੀ ਕਲ੍ਹਾ, ਕੰਵਲਜੀਤ ਸਿੰਘ ਪਹੂਵਿੰਡ, ਜੋਗਿੰਦਰ ਸਿੰਘ ਪਹੂਵਿੰਡ, ਨਿਰਵੈਲ ਸਿੰਘ ਚੇਲਾ, ਬਲਕਾਰ ਸਿੰਘ ਖਾਲੜਾ, ਬਾਜ ਸਿੰਘ ਖਾਲੜਾ ਆਦਿ ਕਿਸਾਨ ਆਗੂ ਹਾਜ਼ਰ ਸਨ।25_05_2022-25tar_37_25052022_643-c-2_m.jpg