ਡੀਡੀਪੀਓ ਦੀ ਹਾਜ਼ਰੀ 'ਚ 'ਆਪ' ਦੀਆਂ ਦੋ ਧਿਰਾਂ ਵਿਚਾਲੇ ਹੱਥੋਪਾਈ

in #punjab2 years ago

ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਵਿਖੇ ਬੀਤੇ ਦਿਨ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਆਏ ਡੀਡੀਪੀਓ ਤਰਨਤਾਰਨ ਦੇ ਸਾਹਮਣੇ ਆਮ ਆਦਮੀ ਪਾਰਟੀ ਨਾਲ ਸਬੰਧਤ ਦੋ ਧਿਰਾਂ ਵਿਚਾਲੇ ਜੰਮ ਕੇ ਗਾਲੀ-ਗਲੋਚ ਤੇ...
ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਵਿਖੇ ਬੀਤੇ ਦਿਨ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਆਏ ਡੀਡੀਪੀਓ ਤਰਨਤਾਰਨ ਦੇ ਸਾਹਮਣੇ ਆਮ ਆਦਮੀ ਪਾਰਟੀ ਨਾਲ ਸਬੰਧਤ ਦੋ ਧਿਰਾਂ ਵਿਚਾਲੇ ਜੰਮ ਕੇ ਗਾਲੀ-ਗਲੋਚ ਤੇ ਗੁੱਥਮ-ਗੁੱਥਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਮੰਗਲਵਾਰ ਦੁਪਹਿਰ ਸਮੇਂ ਡੀਡੀਪੀਓ ਸਤੀਸ਼ ਕੁਮਾਰ ਸ਼ਰਮਾ ਅਤੇ ਬੀਡੀਪੀਓ ਵਲਟੋਹਾ ਸੰਤੋਖ ਸਿੰਘ ਸਮੇਤ ਪਿੰਡ ਚੀਮਾ ਖ਼ੁਰਦ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ,. ਤਾਂ ਸਰਪੰਚ ਤੇ ਹੋਰ ਮੋਹਤਬਰ ਉਨਾਂ੍ਹ ਨੂੰ ਕੰਮ ਵਿਖਾ ਰਹੇ ਸਨ। ਇਸ ਦੌਰਾਨ ਹੀ 'ਆਪ' ਨਾਲ ਸਬੰਧਤ ਦੂਸਰੇ ਧੜੇ ਦੇ ਆਗੂ ਵੀ ਉਥੇ ਪਹੁੰਚ ਗਏ ਤੇ ਵਿਕਾਸ ਕਾਰਜਾਂ ਸਬੰਧੀ ਆਪਣੇ ਇਤਰਾਜ਼ ਡੀਡੀਪੀਓ ਨੂੰ ਦੱਸਣ ਲੱਗ ਪਏ।

ਦੇਖਦੇ ਹੀ ਦੇਖਦੇ ਹੋਏ ਜ਼ੁਬਾਨੀ ਤਕਰਾਰਬਾਜ਼ੀ ਤੋਂ ਬਾਅਦ ਨੌਬਤ ਹੱਥੋਪਾਈ ਤਕ ਪਹੁੰਚ ਗਈ ਤੇ ਦੋਹਾਂ ਧੜਿਆਂ ਦੇ ਵਿਅਕਤੀ ਆਪਸ ਵਿਚ ਉਲਝ ਗਏ। ਪਰ ਕੁਝ ਵਿਅਕਤੀਆਂ ਨੇ ਬੜੀ ਸਮਝਦਾਰੀ ਨਾਲ ਦੋਵੇਂ ਧਿਰਾਂ ਵਿਚਾਲੇ ਹੋਏ ਇਸ ਤਕਰਾਰ ਨੂੰ ਸ਼ਾਂਤ ਕਰਵਾਇਆਇਸ ਸਬੰਧ 'ਚ ਪਿੰਡ ਦੇ ਸਰਪੰਚ ਸ਼ਰਨਜੀਤ ਸਿੰਘ ਨੇ ਕਿਹਾ ਕਿ ਉਹ ਤਾਂ ਡੀਡੀਪੀਓ ਦੀ ਆਮਦ 'ਤੇ ਉਨਾਂ੍ਹ ਨੂੰ ਪਿੰਡ ਦੇ ਵਿਕਾਸ ਕਾਰਜਾਂ ਅਤੇ ਮੰਗਾਂ ਤੋਂ ਜਾਣੂ ਕਰਵਾ ਰਹੇ ਸਨ। ਪਰ ਇਸ ਦਰਮਿਆਨ ਪਿੰਡ ਦੇ ਹੀ ਜੈਮਲ ਸਿੰਘ ਤੇ ਕੁਝ ਹੋਰ ਵਿਅਕਤੀਆਂ ਨੇ ਸਰਕਾਰੀ ਕੰਮ-ਕਾਜ ਵਿਚ ਦਖ਼ਲਅੰਦਾਜ਼ੀ ਕਰਦੇ ਹੋਏ ਉਸ ਖਿਲਾਫ਼ ਮਾੜੀ ਸ਼ਬਦਾਵਲੀ ਵਰਤੀ ਜਿਸ ਕਾਰਨ ਦੋਹਾਂ ਧਿਰਾਂ ਵਿਚਾਲੇ ਤਕਰਾਰਬਾਜ਼ੀ ਹੋ ਗਈ ਸੀ। ਇਸ ਸਬੰਧੀ ਥਾਣਾ ਵਲਟੋਹਾ ਦੀ ਪੁਲਿਸ ਨੂੰ ਸੂਚਿਤ ਕਰ ਲਿਖਤੀ ਦਰਖ਼ਾਸਤ ਦਿੱਤੀ ਹੈ।ਇਸ ਸਬੰਧ ਵਿਚ ਜੈਮਲ ਸਿੰਘ ਨੇ ਦੱਸਿਆ ਕਿ ਉਹ ਡੀਡੀਪੀਓ ਸਾਹਿਬ ਦੇ ਆਉਣ 'ਤੇ ਉਨਾਂ੍ਹ ਨੂੰ ਪਿੰਡ ਦੇ ਕੰਮਾਂ ਵਿਚ ਹੋਈ ਘਪਲੇਬਾਜ਼ੀ ਬਾਰੇ ਜਾਣੂ ਕਰਵਾਉਣ ਲਈ ਗਏ ਸਨ। ਪਰ ਉਥੇ ਮੌਜੂਦ ਵਿਅਕਤੀਆਂ ਨੇ ਉਨਾਂ੍ਹ ਉੱਪਰ ਹਮਲਾ ਕੀਤਾ ਤੇ ਕੁੱਟਮਾਰ ਕੀਤੀ, ਜਿਸ ਸਬੰਧੀ ਥਾਣਾ ਵਲਟੋਹਾ ਦੀ ਪੁਲਿਸ ਨੂੰ ਦਰਖਾਸਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਸਬੰਧੀ ਐੱਸਐੱਚਓ ਵਲਟੋਹਾ ਨੇ ਦੱਸਿਆ ਕਿ ਪਿੰਡ ਚੀਮਾ ਖ਼ੁਰਦ ਵਿਖੇ ਹੋਏ ਝਗੜੇ ਸਬੰਧੀ ਦੋਹਾਂ ਧਿਰਾਂ ਵੱਲੋਂ ਸੂਚਿਤ ਕੀਤਾ ਗਿਆ ਸੀ ਤੇ ਜਦੋਂ ਉਹ ਪੁਲਿਸ ਪਾਰਟੀ ਸਮੇਤ ਉਥੇ ਪਹੁੰਚ ਗਏ ਤਾਂ ਮਾਮਲਾ ਸ਼ਾਂਤ ਹੋ ਗਿਆ ਸੀ। ਉਨਾਂ੍ਹ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਕੇ ਜੋ ਦੋਸ਼ੀ ਪਾਇਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।25_05_2022-25tar_33_25052022_643-c-1_m.jpg