ਕੇਂਦਰੀ ਜੇਲ੍ਹ 'ਚ ਚੈਕਿੰਗ ਦੌਰਾਨ 6 ਮੋਬਾਈਲ ਫੋਨ ਬਰਾਮਦ

in #punjab2 years ago

ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ 'ਚ ਬੰਦੀ ਤੋਂ ਬਾਅਦ ਕੀਤੀ ਗਈ ਅਚ...
ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ 'ਚ ਬੰਦੀ ਤੋਂ ਬਾਅਦ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ 6 ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੋਬਾਈਲ ਫੋਨ ਕਬਜ਼ੇ ਵਿਚ ਲੈ ਕੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜੇਲ੍ਹ ਵਿਚ ਬੰਦ 6 ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ ਸਾਢੇ 9 ਵਜੇ ਬੰਦੀ ਤੋਂ ਬਾਅਦ ਅਹਾਤਾ ਨੰਬਰ 10 ਦੇ ਕਮਰਾ ਨੰਬਰ 2 ਵਿਚ ਬੰਦ ਬੰਦੀਆਂ ਦੀ ਅਚਨਚੇਤ ਤਲਾਸ਼ੀ ਕੀਤੀ ਜਿਸ ਦੌਰਾਨ ਹਵਾਲਾਤੀ ਮਲਕੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਹਰਚੋਵਾਲ ਕੋਲੋਂ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਅਤੇ ਦੋ ਸਿੰਮ ਕਾਰਡ, ਕੈਦੀ ਭੋਲੂ ਪੁੱਤਰ ਜਗਨਨਾਥ ਵਾਸੀ ਮੁਰਾਦਪੁਰ ਕੋਲੋਂ ਰੈੱਡਮੀਂ ਕੰਪਨੀ ਦਾ ਫੋਨ ਤੇ ਸਿੰਮ ਕਾਰਡ, ਹਵਾਲਾਤੀ ਸਾਹਿਲ ਉਰਫ ਕਾਲੂ ਪੁੱਤਰ ਤਰਸੇਮ ਸਿੰਘ ਵਾਸੀ ਅੰਮਿ੍ਤਸਰ ਕੋਲੋਂ ਰੈੱਡਮੀ ਕੰਪਨੀ ਦਾ ਮੋਬਾਈਲ ਫੋਨ ਤੇ ਸਿੰਮ ਕਾਰਡ, ਹਵਾਲਾਤੀ ਗੁਰਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਪੱਡੇ ਜ਼ਿਲ੍ਹਾ ਕਪੂਰਥਲਾ ਕੋਲੋਂ ਰੈੱਡਮੀ ਦਾ ਟੱਚ ਫੋਨ ਤੇ ਸਿੰਮ ਕਾਰਡ, ਹਵਾਲਾਤੀ ਜਗਦੀਪ ਸਿੰਘ ਜੱਗਾ ਪੁੱਤਰ ਸੁਖਦੇਵ ਸਿੰਘ ਵਾਸੀ ਬੇਟ ਕਪੂਰਥਲਾ ਕੋਲੋਂ ਰੈੱਡਮੀ ਫੋਨ ਬਿਨਾਂ ਸਿੰਮ ਕਾਰਡ ਅਤੇ ਹਵਾਲਾਤੀ ਦਲੇਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸਰਹਾਲੀ ਮੰਡਾਂ ਕੋਲੋਂ ਸੈਮਸੰਗ ਕੰਪਨੀ ਦਾ ਕੀਪੈਡ ਫੋਨ ਬਰਾਮਦ ਕੀਤਾ ਗਿਆ। ਉਨਾਂ੍ਹ ਦੱਸਿਆ ਕਿ ਬਰਾਮਦ ਕੀਤੇ ਫੋਨ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤੇ ਗਏ ਹਨ।ਦੂਜੇ ਪਾਸੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਵੱਲੋਂ ਜਾਰੀ ਪੱਤਰ 'ਚ ਦੱਸੇ ਗਏ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਅਗਲੀ ਜਾਂਚ ਲਈ ਏਐੱਸਆਈ ਹਰਭਜਨ ਸਿੰਘ ਦੀ ਡਿਊਟੀ ਲਗਾਈ ਗਈ ਹੈ।

ਇਥੇ ਦੱਸਣਾ ਬਣਦਾ ਹੈ ਕਿ ਤਰਨਤਾਰਨ ਜ਼ਿਲ੍ਹੇ ਵਿਚ ਨਵੀਂ ਉਸਾਰੀ ਗਈ ਇਸ ਜੇਲ੍ਹ ਦੇ ਸ਼ੁਰੂ ਹੁੰਦਿਆਂ ਹੀ ਪਾਬੰਦੀਸ਼ੁਦਾ ਵਸਤੂਆਂ ਦੀ ਬਰਾਮਦੀ ਹੋਣ ਦਾ ਸਿਲਸਿਲਾ ਜਾਰੀ ਹੈ। ਇਥੋਂ ਇਕੱਲੇ ਮੋਬਾਈਲ ਫੋਨ ਹੀ ਨਹੀਂ ਬਲਕਿ ਨਜਾਇਜ਼ ਸ਼ਰਾਬ, ਸੁਲਫਾ, ਨਸ਼ੀਲੀਆਂ ਗੋਲੀਆਂ, ਬੀੜੀਆਂ ਤੇ ਤੰਬਾਕੂ ਆਦਿ ਵੀ ਲਗਾਤਾਰ ਬਰਾਮਦ ਹੁੰਦਾ ਆ ਰਿਹਾ ਹੈ।25_05_2022-25tar_27_25052022_643-c-2_m.jpg