ਬਿਜਲੀ ਨਾਲ ਸੜੀ ਕੱਪੜੇ ਦੀ ਦੁਕਾਨ ਦੇ ਮਾਲਕ ਨੂੰ ਵਿਧਾਇਕ ਧੁੰਨ ਵੱਲੋਂ ਭਰੋਸਾ

in #punjab2 years ago

24_05_2022-24tar_23_24052022_643-c-2_m.jpg

ਬਿਜਲੀ ਦੇ ਸ਼ਾਰਟ ਸਰਕਟ ਨਾਲ ਸੜੀ ਕੱਪੜੇ ਦੀ ਦੁਕਾਨ ਸੰਚਾਲਕ ਕੁਲਦੀਪ ਚੋਪੜਾ ਨਾਲ ਹਲਕਾ ਖੇਮਕਰਨ ਵਿਧਾਇਕ ਸਰਵਨ ਸਿੰਘ ਧੁੰਨ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਵਿਧਾਇਕ ਸਰਵਣ ਸਿੰਘ ਧੁੰਨ ਨੇ ਪਰਿਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਹਰ ਸਮੇਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਦੁਕਾਨਦਾਰ ਕੁਲਦੀਪ ਚੋਪੜਾ ਨੇ ਵਿਧਾਇਕ ਸਰਵਨ ਸਿੰਘ ਧੁੰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿੰਦਗੀ ਦੇ ਸਮੇਂ ਦੌਰਾਨ ਹਰ ਵਿਅਕਤੀ 'ਤੇ ਦੁੱਖ-ਸੁੱਖ ਦਾ ਸਮਾਂ ਜ਼ਰੂਰ ਆਉਂਦਾ ਹੈ। ਇਸ ਮੌਕੇ ਮਾ. ਵਿਜੇ ਕੁਮਾਰ ਧਵਨ, ਨਿਜੀ ਸਹਾਇਕ ਰੇਸ਼ਮ ਸਿੰਘ, ਹਰਵਿੰਦਰ ਸਿੰਘ ਬੁਰਜ, ਹੰਸਰਾਜ ਭਿੱਖੀਵਿੰਡ, ਤਰਸੇਮ ਸਿੰਘ ਬਾਸਰਕੇ ਸਮੇਤ ਆਦਿ ਹਾਜ਼ਰ ਸਨ।