ਇੱਕੋ ਰਾਤ ਪੰਜ ਦੁਕਾਨਾਂ 'ਚ ਚੋਰੀ ਦੀ ਕੋਸ਼ਿਸ਼

in #punjab2 years ago

ਕਸਬਾ ਖਡੂਰ ਸਾਹਿਬ ਦੇ ਮੇਨ ਬਾਜ਼ਾਰ 'ਚ ਚੋਰਾਂ ਵੱਲੋਂ ਇੱਕੋ ਰਾਤ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਤਿੰਨ ਦੁਕਾਨਾਂ 'ਚੋਂ ਲੱਖਾਂ ਦਾ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ ਜਦਕਿ ਦੋ ਹੋਰ ਦੁਕਾਨ...ਕਸਬਾ ਖਡੂਰ ਸਾਹਿਬ ਦੇ ਮੇਨ ਬਾਜ਼ਾਰ 'ਚ ਚੋਰਾਂ ਵੱਲੋਂ ਇੱਕੋ ਰਾਤ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਤਿੰਨ ਦੁਕਾਨਾਂ 'ਚੋਂ ਲੱਖਾਂ ਦਾ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ ਜਦਕਿ ਦੋ ਹੋਰ ਦੁਕਾਨਾਂ 'ਤੇ ਚੋਰੀ ਕਰਨ ਦਾ ਯਤਨ ਕੀਤਾ ਪਰ ਉਹ ਨਾਕਾਮਯਾਬ ਰਹੇ।

ਪੁਲਿਸ ਵੱਲੋਂ ਖੁਰਾ ਖੋਜ ਲੱਭਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਦਾ ਜਾਇਜ਼ਾ ਲੈਣ ਪੁੱਜੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਐੱਸਐੱਚਓ ਸ਼ਿਵ ਦਰਸ਼ਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਲੰਘੀ ਰਾਤ ਖਡੂਰ ਸਾਹਿਬ ਦੇ ਮੇਨ ਬਾਜ਼ਾਰ 'ਚ ਚੋਰਾਂ ਨੇ 5 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਵਿੱਚੋਂ ਬਿੱਲਾ ਜਿਊਲਰਜ਼ ਨਾਂ ਦੀ ਦੁਕਾਨ ਵਿੱਚੋਂ ਇਕ ਏਸੀ, ਇਕ ਇਨਵਰਟਰ ਬੈਟਰਾ, ਢਾਈ ਕਿੱਲੋ ਚਾਂਦੀ ਦੇ ਗਹਿਣੇ ਅਤੇ ਖਹਿਰਾ ਕਰਿਆਨਾ ਸਟੋਰ ਤੋਂ 15 ਲੀਟਰ ਸਰ੍ਹੋਂ ਦਾ ਤੇਲ, 4 ਕਿਲੋ ਦੇਸੀ ਿਘਓ, ਲੋਹੇ ਦਾ ਗੱਲਾ ਜਿਸ ਵਿਚ ਦੁਕਾਨ ਦੇ ਕਾਗਜ਼ ਪੱਤਰ ਸਨ। ਇਸੇ ਤਰਾਂ ਅਰਵਿੰਨ ਕਰਾਕਰੀ ਤੇ ਗਿਫਟ ਸਟੋਰ ਤੋਂ ਇਨਵਰਟਰ ਬੈਟਰਾ, ਬੈਂਕ ਦੀਆਂ ਚੈੱਕ ਬੁੱਕ ਤੇ ਪਾਸਬੁੱਕ ਚੋਰ ਚੋਰੀ ਕਰ ਕੇ ਲੈ ਗਏ। ਜਦੋਂਕਿ ਚੋਰਾਂ ਨੇ ਕਰਨ ਮੈਡੀਕਲ ਸਟੋਰ ਤੇ ਜੇਕੇ ਮੈਡੀਕਲ ਸਟੋਰ ਦੇ ਤਾਲੇ ਤੋੜ ਕੇ ਚੋਰੀ ਕਰਨ ਦਾ ਯਤਨ ਤਾਂ ਕੀਤਾ ਪਰ ਉਹ ਸਫ਼ਲ ਨਹੀਂ ਹੋਏ। ਉਨਾਂ੍ਹ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।24_05_2022-24tar_11_24052022_643-c-1.5_m.jpg