ਖਰੀਦਦਾਰੀ ਲਈ ਜਾ ਜੰਡਿਆਲਾ ਗੁਰੂ ਜਾ ਰਹੇ 23 ਸਾਲਾ ਨੌਜਵਾਨ ਦੀ ਹਾਦਸੇ ’ਚ ਮੌਤ, ਪੰਜ ਦਿਨ ਬਾਅਦ ਜਾਣਾ ਸੀ ਵਿਦੇਸ਼

in #punjab2 years ago

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਹੀ ਪੁੱਤਰ ਸਨ, ਜਿਨ੍ਹਾਂ ਵਿਚੋਂ ਇਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਅੱਜ ਸੜਕ ਹਾਦਸੇ ਨੇ ਉਨ੍ਹਾਂ ਦਾ ਦੂਸਰਾ ਪੁੱਤਰ ਵੀ ਨਿਗਲ ਲਿਆ।...ਕਸਬਾ ਖਡੂਰ ਸਾਹਿਬ ਦੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿਚ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਖਰੀਦਦਾਰੀ ਕਰਨ ਲਈ ਕਾਰ ’ਤੇ ਸਵਾਰ ਹੋ ਕੇ ਜੰਡਿਆਲਾ ਗੁਰੂ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ ਨੌਜਵਾਨ ਨੇ ਪੰਜ ਦਿਨ ਬਾਅਦ ਵਿਦੇਸ਼ ਲਈ ਰਵਾਨਾ ਹੋਣਾ ਸੀ। ਨੌਜਵਾਨ ਦੀ ਦਰਦਨਾਕ ਮੌਤ ਦੇ ਚਲਦਿਆਂ ਸਮੱੁਚੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਕਿਉਕਿ ਮਰਨ ਵਾਲੇ ਦਾ ਇਕ ਹੋਰ ਭਰਾ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਜਾ ਚੁੱਕਾ ਹੈ।

ਮਿ੍ਰਤਕ ਨੌਜਵਾਨ ਭੁਪਿੰਦਰ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ 29 ਮਈ ਨੂੰ ਵਿਦੇਸ਼ ਜਾਣਾ ਸੀ ਅਤੇ ਉਹ ਆਪਣਾ ਕੁਝ ਜਰੂਰੀ ਸਮਾਨ ਲੈਣ ਲਈ ਅੱਜ ਖਡੂਰ ਸਾਹਿਬ ਤੋਂ ਕਸਬਾ ਜੰਡਿਆਲਾ ਗੁਰੂ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਤਖਤੂਚੱਕ ਦੇ ਅੱਡੇ ਨੇੜੇ ਪਹੁੰਚਿਆਂ ਤਾਂ ਉਸਦੀ ਸਵਿਫਟ ਕਾਰ ਬੇਕਾਬੂ ਹੋ ਕੇ ਰੁੱਖ ਨਾਲ ਜਾ ਟਕਰਾਈ। ਹਾਦਸਾ ਇੰਨ੍ਹਾਂ ਜਬਰਦਸਤ ਸੀ ਕਿ ਭੁਪਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਾਰ ਦੇ ਪਰਖਚੇ ਉੱਡ ਗਏ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਹੀ ਪੁੱਤਰ ਸਨ, ਜਿਨ੍ਹਾਂ ਵਿਚੋਂ ਇਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਅੱਜ ਸੜਕ ਹਾਦਸੇ ਨੇ ਉਨ੍ਹਾਂ ਦਾ ਦੂਸਰਾ ਪੁੱਤਰ ਵੀ ਨਿਗਲ ਲਿਆ। ਉੱਧਰ ਨੌਜਵਾਨ ਦੇ ਵਿਦੇਸ਼ ਜਾਣ ਤੋਂ ਪੰਜ ਦਿਨ ਪਹਿਲਾਂ ਮੌਤ ਦੇ ਮੂੰਹ ਵਿਚ ਚਲੇ ਜਾਣ ਨਾਲ ਸਮੁੱਚੇ ਇਲਾਕੇ ਵਿਚ ਸੋਗ ਪਾਇਆ ਜਾ ਰਿਹਾ ਹੈ।24_05_2022-24may2022_pj_tarntaran_9077984_m.jpg