Pak ਦੇ ਸ੍ਰ ਬਿਸ਼ਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ

in #punjab2 years ago

ਪਾਕਿਸਤਾਨੀ ਸਿੱਖਾਂ ਦੇ ਵੱਡੇ ਆਗੂ ਸ੍ਰ ਬਿਸ਼ਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲIMG-20220522-WA0075.jpg ਕੀਤੀ ਹੈ ਕਿ ਉਹ ਕੈਲੰਡਰ ਵਿਵਾਦ ਹਲ ਕਰਨ ਲਈ ਪਹਿਲ ਕਰਨ ਤਾਂ ਕਿ ਦੇਸ਼ ਵਿਦੇਸ਼ ਵਿਚ ਵਸਦੇ ਸਿੱਖ ਆਪਣੇ ਦਿਨ ਤਿਉਹਾਰ ਇਕਸੁਰਤਾ ਨਾਲ ਮਨਾ ਸਕਣ। ਅੱਜ ਜਾਰੀ ਬਿਆਨ ਵਿਚ ਸ੍ਰ ਬਿਸ਼ਨ ਸਿੰਘ ਨੇ ਕਿਹਾ ਕਿ ਹਰ ਸਾਲ ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਦੁਆਰਾ ਸੋਧੇ ਹੋਏ ਕੈਲਡੰਰ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰੰਬਧਕ ਕਮੇਟੀ ਦੁਆਰਾ ਲਾਗੂ ਮੂਲ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਕਾਰਨ ਵਿਵਾਦ ਹੁੰਦਾ ਹੈ। ਸ਼ੋ੍ਰਮਣੀ ਕਮੇਟੀ ਇਸ ਦਿਹਾੜੇ ਨੂੰ ਮਨਾਉਣ ਲਈ ਪਾਕਿਸਤਾਨ ਜੱਥਾ ਭੇਜਣ ਤੋ ਇਨਕਾਰੀ ਹੋ ਜਾਂਦੀ ਹੈ। ਉਨਾਂ ਕਿਹਾ ਕਿ ਅਸੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਾਂਮੀ ਹਾਂ ਤੇ ਅਸੀ ਜਥੇਦਾਰ ਨੂੰ ਉਨਾਂ ਦੀ ਪਾਕਿਸਤਾਨ ਫੇਰੀ ਦੌਰਾਨ ਸਾਲ 2019 ਤੇ 2020 ਵਿਚ ਵੀ ਬੇਨਤੀ ਕੀਤੀ ਸੀ ਕਿ ਇਸ ਮਾਮਲੇ ਦਾ ਹੱਲ ਕਢਿਆ ਜਾਵੇ। ਜਥੇਦਾਰ ਸਾਹਿਬ ਨੇ ਸਾਨੂੰ ਯਕੀਨ ਦਿਵਾਇਆ ਸੀ ਕਿ ਅਸੀ ਜਲਦ ਹੀ ਕੈਲੰਡਰ ਮਾਮਲੇ ਦਾ ਹਲ ਕਢਾਂਗੇ। ਪਰ ਹਾਲੇ ਤਕ ਮਾਮਲਾ ਜਿਉ ਦਾ ਤਿਉ ਹੈ। ਸ੍ਰ ਬਿਸ਼ਨ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਨੂੰ ਵੀ ਜਿਦ ਛਡ ਕੇ ਸ਼ਹੀਦੀ ਦਿਹਾੜੇ ਨੂੰ ਮੂਲ ਕੈਲੰਡਰ ਮੁਤਾਬਿਕ ਮਨਾਉਣ ਵਿਚ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ।ਸ਼ੋ੍ਰਮਣੀ ਕਮੇਟੀ ਭਾਰਤ ਵਿਚ ਬੇਸ਼ਕ ਇਹ ਦਿਹਾੜਾ ਆਪਣੇ ਮਨਮਰਜੀ ਦੀ ਤਰੀਕ ਮੁਤਾਬਿਕ ਮਨਾਵੇ ਪਰ ਜੱਥਾ ਭੇਜਣ ਸਮੇ ਪਾਕਿਸਤਾਨੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਧਿਆਨ ਵਿਚ ਰਖਿਆ ਜਾਵੇ।ਉਨਾਂ ਕਿਹਾ ਕਿ ਅਸੀ ਬੇਸ਼ਕ ਪਾਕਿਸਤਾਨ ਵਿਚ ਘਟ ਗਿਣਤੀ ਹਾਂ ਪਰ ਪਾਕਿਸਤਾਨੀ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖ਼ਤਾਂ ਨੂੰ ਸਮਰਪਿਤ ਹਨ।ਉਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦਵਾਰਾ ਡੇਹਰਾ ਸਾਹਿਬ ਲਾਹੌਰ ਵਿਖੇ ਹੋਣ ਵਾਲੇ ਸਮਾਗਮਾਂ ਦੌਰਾਨ ਭਾਰਤੀ ਸੰਗਤਾਂ ਦੀ ਹਾਜਰੀ ਯਕੀਨੀ ਬਣਾਉਣ।