ਗਾਂਧੀ ਪਰਿਵਾਰ ਦੇ ਇਸ਼ਾਰੇ ’ਤੇ ਕਾਂਗਰਸ ਨੇ ’84 ’ਚ ਸਿੱਖਾਂ ਦੀ ਨਸਲਕੁਸ਼ੀ ਲਈ ਕੀਤਾ: ਪ੍ਰੋ: ਸਰਚਾਂਦ ਸਿੰਘ ਖਿਆਲਾ।

in #punjab2 years ago

IMG-20220515-WA0024.jpgਰਾਹੁਲ ਵੱਲੋਂ ਲੰਡਨ ’ਚ ਭਾਰਤ, ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੱਢੀ ਗਈ ਭੜਾਸ ਦਾ ਦਿੱਤਾ ਮੂੰਹ ਤੋੜਵਾਂ ਜਵਾਬ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਮਿੱਟੀ ਦੇ ਤੇਲ ਵਾਲੇ ਬਿਆਨ 'ਤੇ ਪਲਟਵਾਰ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਇਸ਼ਾਰੇ ’ਤੇ ਕਾਂਗਰਸ ਦੇ ਲੀਡਰਾਂ ਨੇ 1984 ’ਚ ਮਿੱਟੀ ਦੇ ਤੇਲ ਦਾ ਇਸਤੇਮਾਲ ਸਿੱਖਾਂ ਦੀ ਨਸਲਕੁਸ਼ੀ ਲਈ ਕੀਤਾ, ਉਸ ਨੂੰ ਨਾ ਤਾਂ ਸਿੱਖ ਕੌਮ ਭੁੱਲੀ ਹੈ ਨਾ ਹੀ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਭੁੱਲਣ ਦੇਣਗੇ।
ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਰਾਹੁਲ ਗਾਂਧੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਰਾਹੁਲ ਨੇ ਕਈ ਮੌਕਿਆਂ 'ਤੇ ਦੇਸ਼ ਦੇ ਲੋਕਾਂ ਦੇ ਮਨਾਂ ਨੂੰ ਖੋਰਾ ਲਾਇਆ ਹੈ, ਪਰ ਇਸ ਵਾਰ ਹੱਦ ਹੋ ਗਈ ਹੈ। ਰਾਹੁਲ ਗਾਂਧੀ ਵੱਲੋਂ ਲੰਡਨ ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਸੈਮੀਨਾਰ ’ਚ ਭਾਰਤ, ਭਾਜਪਾ ਤੇ ਪ੍ਰਧਾਨ ਮੰਤਰੀ ਵਿਰੁੱਧ ਜ਼ਹਿਰ ਉਗਲਦਿਆਂ ਦੇਸ਼ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੋਈ ਵੀ ਦੇਸ਼ ਪ੍ਰਤੀ ਵਫ਼ਾਦਾਰੀ ਰੱਖਣ ਵਾਲਾ ਦੇਸ਼ ਭਗਤ ਨੇਤਾ ਵਿਦੇਸ਼ ’ਚ ਜਾ ਕੇ ਦੇਸ਼ ਵਿਰੋਧੀ ਬਿਆਨ ਨਹੀਂ ਦਿੰਦਾ ਜਿਵੇਂ ਰਾਹੁਲ ਗਾਂਧੀ ਵਿਦੇਸ਼ੀ ਧਰਤੀ 'ਤੇ ਜਾ ਕੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਸ ਸਦੀ ਦਾ ਸਭ ਤੋਂ ਵਧ ਫ਼ੇਲ੍ਹ ਪੱਪੂ ਨੇਤਾ ਹੈ। ਜਿਸ ਦੀ ਕਾਂਗਰਸ 'ਚ ਨਾ ਕੇਵਲ ਕੋਈ ਗਲ ਸੁਣ ਰਿਹਾ ਹੈ ਸਗੋਂ ਅਲੱਗ-ਥਲੱਗ ਪੈ ਚੁਕਾ ਹੈ। ਕਾਂਗਰਸ ਅੰਦਰ 23 ਵੱਡੇ ਲੀਡਰਾਂ ਨੇ ਦਮ ਘੁੱਟਣ ਕਾਰਨ ਗਾਂਧੀ ਪਰਿਵਾਰ ਤੋਂ ਬਗ਼ਾਵਤ ਦੀ ਸਥਿਤੀ ਪੈਦਾ ਕੀਤੀ ਹੋਈ ਹੈ। ਇਕ ਦਹਾਕੇ ਤੋਂ ਰਾਜਨੀਤਕ ਅਸਫਲਤਾਵਾਂ ਦਾ ਸਾਹਮਣਾ ਕਰ ਰਹੇ ਰਾਹੁਲ ਗਾਂਧੀ ਤੇ ਗਾਂਧੀ ਪਰਿਵਾਰ ਬਨਾਵਟ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਾਮਯਾਬੀਆਂ ਤੋਂ ਹਤਾਸ਼, ਨਿਰਾਸ਼ ਅਤੇ ਬੌਖਲਾਹਟ ਵਿਚ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਇਹ ਆਦਤ ਬਣ ਗਈ ਹੈ ਕਿ ਉਹ ਨਰਿੰਦਰ ਮੋਦੀ ਤੇ ਭਾਜਪਾ ਪ੍ਰਤੀ ਪਾਲੀ ਬੈਠੇ ਨਫ਼ਰਤ ਦੇ ਚਲਦਿਆਂ ਆਪਣੀ ਭੜਾਸ ਕੱਢਣ ਸਮੇਂ ਭਾਰਤ ਦੇ ਖ਼ਿਲਾਫ਼ ਹੀ ਅਪਸ਼ਬਦ ਬੋਲਣ ਲੱਗ ਪਏ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿੱਚ ਇਹ ਰਾਹੁਲ ਦੀ ਦੂਜੀ ਅਜੀਬ ਥਿਊਰੀ ਹੈ। ਪਹਿਲੀ ਵਾਰ ਸਦਨ ਦੇ ਅੰਦਰ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿੱਚ ਭਾਰਤ ਇੱਕ ਦੇਸ਼ ਨਹੀਂ ਹੈ। ਜਦ ਕਿ ਸਾਰੇ ਜਾਣਦੇ ਹਨ ਕਿ ਭਾਰਤ ਇਕ ਦੇਸ਼ ਹੈ। ਪ੍ਰਸ਼ਾਸਨਿਕ ਸਹੂਲਤ ਲਈ, ਰਾਜਾਂ ਅਤੇ ਕੇਂਦਰ ਸਰਕਾਰ ਦੀਆਂ ਸ਼ਕਤੀਆਂ ਚੰਗੀ ਤਰ੍ਹਾਂ ਵੰਡੀਆਂ ਗਈਆਂ ਹਨ। ਪਰ ਜੇਕਰ ਕੋਈ ਰਾਸ਼ਟਰ ਵਜੋਂ ਸਾਡੀ ਹੋਂਦ ਨੂੰ ਚੁਨੌਤੀ ਦਿੰਦਾ ਹੈ ਤਾਂ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਰਾਹੁਲ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਭਾਰਤ ਇਕ ਚੰਗੀ ਥਾਂ 'ਤੇ ਹੈ ਅਤੇ ਇਸ ਦੀ ਅਰਥਵਿਵਸਥਾ ਬੇਜਾਨ ਵੀ ਨਹੀਂ ਹੈ । ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਮੁਤਾਬਿਕ ਇਸ ਸਾਲ ਭਾਰਤ ਦੀ ਵਿਕਾਸ ਦਰ 6.5 ਫ਼ੀਸਦੀ ਤੋਂ ਉੱਪਰ ਰਹਿਣ ਵਾਲੀ ਹੈ। ਦੁਨੀਆ ਨੂੰ ਭਾਰਤ ਦੀ ਸਮਰੱਥਾ 'ਤੇ ਭਰੋਸਾ ਹੈ। ਪਰ ਰਾਹੁਲ ਗਾਂਧੀ ਨਹੀਂ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ 'ਤੇ ਦੇਸ਼ ਦੀਆਂ ਨੀਤੀਆਂ ਅਤੇ ਦੇਸ਼ ਦੀ ਇੱਜ਼ਤ ਨੂੰ ਮੁੱਖ ਰੱਖਿਆ ਜਾਣਾ ਚਾਹੀਦਾ ਹੈ।