ਸਰਕਾਰੀ ਸਕੂਲਾਂ ‘ਚ ਸਫਾਈ ਲਈ ਮਨਰੇਗਾ ਕਾਮੇ ਨਿਯੁਕਤ ਕਰੇਗੀ ਸਰਕਾਰ : ਕੈਬਨਿਟ ਮੰਤਰੀ ਧਾਲੀਵਾਲ

in #punjab2 years ago

20220522_225422.jpgਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੇ ਪ੍ਰਮੁੱਖ ਆਗੂਆਂ ਨੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਇੱਕ ਵਿਸ਼ੇਸ਼ ਮੀਟਿੰਗ ‘ਚ ਉਨ੍ਹਾਂ ਨੂੰ ਐਲੀਮੈਂਟਰੀ ਸਕੂਲਾਂ, ਅਧਿਆਪਕਾਂ, ਬੱਚਿਆਂ ,ਸਿੱਖਿਆ ਸੁਧਾਰਾਂ ਅਤੇ ਪਿਛਲੀ ਸਰਕਾਰ ਵੱਲੋਂ ਅਧਿਆਪਕਾਂ ਦੇ ਖੋਹੇ ਵਿੱਤੀ ਲਾਭਾਂ,ਭੱਤਿਆਂ ਸਮੇਤ ਹੋਰਨਾਂ ਦਰਪੇਸ਼ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ ਗਿਆ। ਜਿਸ ਦੌਰਾਨ ਕੈਬਨਿਟ ਮੰਤਰੀ ਨੇ ਜਥੇਬੰਦੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਜਲਦ ਸਕੂਲਾਂ ‘ਚ ਸਫਾਈ ਲਈ ਮਨਰੇਗਾ ਕਾਮੇ ਨਿਯੁਕਤ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਪ੍ਰਮੁੱਖ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਅੱਜ ਅਸੀਂ ਕੈਬਨਿਟ ਮੰਤਰੀ ਧਾਲੀਵਾਲ ਨਾਲ ਆਪਣੀਆਂ ਸਾਰੀਆਂ ਵਿਭਾਗੀ ਮੰਗਾਂ ਸਬੰਧੀ ਵਿਸਥਾਰ ‘ਚ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਅਧਿਆਪਕਾਂ ਕੋਲੋਂ ਗੈਰ-ਵਿੱਦਿਅਕ ਕੰਮ ਲੈਣ ਤੇ ਪੂਰਨ ਪਾਬੰਦੀ ਲਾ ਕੇ ਉਨ੍ਹਾਂ ਨੂੰ ਕੇਵਲ ਸਿੱਖਿਆ ਨਾਲ ਹੀ ਜੋੜਿਆਂ ਜਾਵੇ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਰਨ,ਪ੍ਰਾਇਮਰੀ ਅਧਿਆਪਕਾਂ,ਹੈੱਡ ਟੀਚਰਜ਼,ਸੈਂਟਰ ਹੈੱਡਟੀਚਰਜ਼,ਬੀ.ਪੀ.ਈ.ਓਜ਼ ਨੂੰ ਛੇਵੇਂ ਪੇ ਕਮਿਸਨ ਵੱਲੋੰ ਦਿੱਤੇ ਵੱਧ ਗੁਣਾਂਕ ਲਾਗੂ ਕੀਤੇ ਜਾਣ ਅਤੇ ਪੇ- ਕਮਿਸ਼ਨ ਦੇ ਬਣਦੇ ਬਕਾਏ,ਪੇਂਡੂ ਭੱਤਾ,ਬਾਰਡਰ ਏਰੀਆ ਭੱਤਾ ਹੈਂਡੀਕੈਪ ਭੱਤਾ ਤੇ ਹੋਰ ਰੋਕੇ ਭੱਤੇ ਤੁਰੰਤ ਲਾਗੂ ਕਰਕੇ ਬਣਦੇ ਬਕਾਏ ਦੇਣ,ਏ.ਸੀ.ਪੀ.ਲਾਗੂ ਕਰਕੇ ਅਗਲਾ ਗ੍ਰੇਡ ਦੇਣ, ਨਵੀਂ ਭਰਤੀ ਤੇ ਲਾਗੂ ਕੇਂਦਰੀ ਪੈਟਰਨ ਸਕੇਲ ਬੰਦ ਕਰਨ,ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਬਕਾਏ ਤਰੁੰਤ ਦੇਣ,ਈ.ਟੀ.ਟੀ.ਤੋਂ ਹਰੇਕ ਤਰ੍ਹਾਂ ਦੀਆਂ ਤਰੱਕੀਆਂ ਕਰਨ,ਸੈਂਟਰ ਪੱਧਰ ਤੇ ਡਾਟਾ ਐਂਟਰੀ ਅਪਰੇਟਰ-ਕਮ ਕਲਰਕ ਦੀਆਂ ਪੋਸਟਾਂ ਦੇਣ,ਸਿੱਖਿਆ ਪ੍ਰੋਵਾਇਡਰ ਤੇ ਐਸ.ਟੀ.ਆਰ. ਨੂੰ ਤਰੁੰਤ ਪੱਕਾ ਕਰਨ,ਖੇਡਾਂ ਲਈ ਸੈਂਟਰ ਪੱਧਰ ਤੇ ਨਵੀਂ ਭਰਤੀ ਕਰਨ,ਸਕੂਲਾਂ ‘ਚ ਪੱਕੇ ਤੌਰ ਤੇ ਸਫਾਈ ਸੇਵਿਕਾ,ਚੌਕੀਦਾਰ ਨਿਯੁਕਤ ਕਰਨ ਸਮੇਤ ਹੋਰਨਾਂ ਮੰਗਾਂ ਦਾ ਤੁਰੰਤ ਹੱਲ ਕਰਨ ਲਈ ਕਿਹਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਹੀ ਅੰਮ੍ਰਿਤਸਰ ਜਿਲ੍ਹੇ ਦੀਆਂ ਰੁੱਕੀਆਂ ਪ੍ਰਮੋਸ਼ਨਾਂ ਤੁਰੰਤ ਕਰਨ ਲਈ ਸ.ਧਾਲੀਵਾਲ ਨੇ ਜਿਲਾ ਸਿਖਿਆ ਅਫਸਰ ਨੂੰ ਫੋਨ ਤੇ ਸਖਤ ਆਦੇਸ਼ ਦਿੱਤੇ ਹਨ।ਇਸ ਮੌਕੇ ਜਿਲ੍ਹਾ ਪ੍ਰਧਾਨ ਸਤਬੀਰ ਬੋਪਾਰਾਏ,ਪਰਮਬੀਰ ਸਿੰਘ ਰੋਖੇ, ਲਖਵਿੰਦਰ ਸਿੰਘ ਸੰਗੂਆਣਾ, ਸਰਬਜੋਤ ਸਿੰਘ ਵਿਛੋਆ, ਸਰਫਰਾਜ ਸਿੰਘ ਕੋਟਲੀ, ਲਖਵਿੰਦਰ ਸਿੰਘ ਦਹੂਰੀਆਂ, ਸੁਖਜਿੰਦਰ ਸਿੰਘ ਦੂਜੋਵਾਲ, ਰਜਿੰਦਰ ਸਿੰਘ ਰਾਜਾਸਾਂਸੀ, ਬਿਕਰਮ ਸਿੰਘ ਮਟੀਆ, ਸੁਖਜੀਤ ਸਿੰਘ ਸੁੱਖ ਸੋਹੀ, ਬਲਦੇਵ ਸਿੰਘ ਜਗਦੇਵ ਕਲਾਂ ਆਦਿ ਹਾਜ਼ਰ ਸਨ।