ਬੀਮੇ ਦੀ 15 ਲੱਖ ਦੀ ਰਾਸ਼ੀ ਹੜੱਪਨ ਲਈ ਐਲ.ਆਈ .ਸੀ ਏਜੰਟ ਨੇ ਮਾਰ ਮੁਕਾਇਆ ਸਿਰ ਦਾ ਸਾਂਈ
ਗੁਰਬੱਤ ਤੇ ਗਰੀਬੀ ਦੌਰਾਨ ਮਨੁੱਖ ਕਈ ਵਾਰ ਅਜਿਹਾ ਕਰ ਬੈਠਦਾ ਹੈ ਕਿ ਮਾੜਾ ਕੰਮ ਕਰਨ ਲੱਗਿਆ ਸਾਰੇ ਰਿਸ਼ਤੇ ਭੁੱਲ਼ ਜਾਂਦਾ ਹੈ ਅਤੇ ਅਜਿਹਾ ਹੀ ਇਕ ਮਾਮਲਾ ਥਾਣਾਂ ਤਰਸ਼ਿੱਕਾ ਦੇ ਪਿੰਡ ਡੇਹਰੀਵਾਲ ਦੇ ਇਕ ਕੁਲਵੰਤ ਸਿੰਘ ਨਾਮੀ ਵਿਆਕਤੀ ਦੇ ਹੋਏ ਅੰਨੇ ਕਤਲ ਦੀ ਗੁੱਥੀ ਪੁਲਿਸ ਵਲੋ ਸੁਲਝਾਅ ਲੈਣ ਤੋ ਬਾਅਦ ਸਾਹਮਣੇ ਆਇਆ ਕਿ ਕੁਲਵੰਤ ਸਿੰਘ ਨੂੰ ਕਿਸੇ ਹੋਰ ਨੇ ਨਹੀ ਸਗੋ ਉਸ ਦੀ ਬੀਮਾ ਏਜੰਟ ਪਤਨੀ ਵਲੋ ਉਸ ਦੇ ਕਰਾਏ 15 ਲੱਖ ਦੀ ਦੇ ਬੀਮੇ ਦੀ ਰਾਸ਼ੀ ਹੜੱਪਨ ਲਈ ਹੀ ਉਸਦਾ ਕਤਲ ਕਰ ਦਿੱਤਾ ਸੀ ਤਾਂ ਕਿ ਬੀਮਾਰ ਰਹਿੰਦੇ ਪਤੀ ਤੋ ਛੁਟਕਾਰਾ ਪਾ ਕੇ ਉਹ ਮਿਲਣ ਵਾਲੀ ਬੀਮਾ ਰਾਸ਼ੀ ਨਾਲ ਆਪਣੀ ਗਰੀਬੀ ਦੂਰ ਕਰ ਸਕੇ।
ਜਿਸ ਸਬੰਧੀ ਜਾਣਕਾਰੀ ਦੇਦਿਆਂ ਡੀ.ਐੱਸ,ਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ 5 ਮਈ ਨੂੰ ਸਵੇਰੇ ਮਨਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਬੁਲਾਰਾ, ਥਾਣਾ ਮੱਤੇਵਾਲ ਆਪਣੀ ਪਤਨੀ ਨਰਿੰਦਰ ਕੌਰ ਨਾਲ ਬਿਆਸ ਹਸਪਤਾਲ ਤੋਂ ਦਵਾਈ ਲੈਣ ਗਿਆ ਸੀ। ਇਸ ਤੋਂ ਬਾਅਦ ਉਸ ਦੀ ਖ਼ੂਨ ਨਾਲ ਲੱਥਪੱਥ ਲਾਸ਼ ਥਾਣਾ ਤਰਸਿੱਕਾ ਅਧੀਨ ਪੈਂਦੇ ਡੇਹਰੀਵਾਲ ਰੋਡ ‘ਤੇ ਮਿਲਿਆ ਸੀ। ਉਸ ਦੀ ਪਤਨੀ ਵੀ ਜ਼ਖਮੀ ਹਾਲਤ ‘ਚ ਪਾਈ ਗਈ ਸੀ। ਐੱਸਪੀ ਡੀ ਮਨੋਜ ਠਾਕੁਰ ਦੇ ਨਿਰਦੇਸ਼ਾਂ ‘ਤੇ ਫੋਰੈਂਸਿਕ ਸਾਇੰਸ ਤੇ ਆਧੁਨਿਕ ਤਕਨੀਕ ਨਾਲ ਕੀਤੀ ਜਾਂਚ ‘ਚ ਪਾਇਆ ਗਿਆ ਕਿ ਮਨਜੀਤ ਸਿੰਘ ਪਿਛਲੇ 20 ਸਾਲਾਂ ਤੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸੀ। ਉਸ ਦੀ ਦਵਾਈ ਬਿਆਸ ਹਸਪਤਾਲ ਤੋਂ ਚੱਲ ਰਹੀ ਸੀ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਸੀ।ਇਸ ਕਾਰਨ ਪਤੀ-ਪਤਨੀ ‘ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ।
ਮਨਜੀਤ ਦੀ ਪਤਨੀ ਨੇ ਆਪਣੇ ਪਤੀ ਦਾ 15 ਲੱਖ ਰੁਪਏ ਦਾ ਬੀਮਾ ਕਰਵਾਇਆ ਸੀ। ਨੌਮਿਨੀ ਵੀ ਉਹ ਖ਼ੁਦ ਹੀ ਸੀ। ਬੀਤੀ 5 ਮਈ ਨੂੰ ਜਦੋਂ ਉਹ ਆਪਣੇ ਬਿਮਾਰ ਪਤੀ ਤੋਂ ਛੁਟਕਾਰਾ ਦਿਵਾਉਣ ਤੇ ਬੀਮੇ ਦੇ 15 ਲੱਖ ਰੁਪਏ ਹੜੱਪਣ ਲਈ ਦਵਾਈ ਲੈਣ ਬਿਆਸ ਹਸਪਤਾਲ ਜਾ ਰਹੀ ਸੀ ਤਾਂ ਰਸਤੇ ‘ਚ ਹੀ ਡੇਹਰੀਵਾਲ ਰੋਡ ‘ਤੇ ਮਨਜੀਤ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਗੁੰਮਰਾਹ ਕਰਨ ਲਈ ਕਤਲ ਦੀ ਘਟਨਾ ਨੂੰ ਲੁੱਟ ਦੀ ਘਟਨਾ ਦੱਸਿਆ ਗਿਆ ਸੀ।
ਥਾਣਾ ਤਰਸਿੱਕਾ ਦੇ ਐਸ.ਐਚ.ਓ ਦੀ ਅਗਵਾਈ ‘ਚ ਕਾਰਵਾਈ ਕਰਦੇ ਹੋਏ ਨਰਿੰਦਰ ਕੌਰ ਨੂੰ ਗਿ੍ਫ਼ਤਾਰ ਕਰ ਕੇ ਵਾਰਦਾਤ ‘ਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਤੇ ਮ੍ਰਿਤਕ ਦਾ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ। ਬਾਕੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕਤਲ ਵਿੱਚ ਉਸ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਸੀ।