ਆਪ ਵਾਲੇ 500 ਕਰੋੜ ਦਾ ਘਪਲਾ ਕਰੀ ਬੈਠੇ ਨੇ, ਹੁਣ ਆਪਣਾ ਬਚਾਅ ਕਰ ਰਹੇ ਹਨ: ਸੁਖਬੀਰ

in #punjab2 years ago

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਆਬਕਾਰੀ ਨੀਤੀ ਰਾਹੀਂ ਕੀਤੇ ਗਏ 500 ਕਰੋੜ ਦੇ ਘਪਲੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਪੰਜਾਬ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਜੇਲ੍ਹ ਜਾਣਗੇ।
ਉਨ੍ਹਾਂ ਨੇ ਕਿਹਾ ਆਪ ਸਰਕਾਰ 500 ਕਰੋੜ ਦਾ ਘਪਲਾ ਕਰੀ ਬੈਠੀ ਹੈ, ਹੁਣ ਆਪਣਾ ਬਚਾਅ ਕਰਨ ਲਈ ਹੱਥ-ਪੈਰ ਮਾਰ ਰਹੇ ਹਨ।
ਕੋਟਕਪੂਰਾ ਗੋਲੀ ਕਾਂਡ ਬਾਰੇ ਆਏ ਸੰਮਨ ਦਾ ਜ਼ਿਕਰ ਕਰਦਿਆ ਸੁਖਬੀਰ ਬਾਦਲ ਨੇ ਕਿਹਾ ਕਿ ਅਜਿਹੇ ਸੰਮਨ ਤਾਂ ਹਜ਼ਾਰ ਬੰਦੇ ਨੂੰ ਆਏ ਹਨ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਜਦੋਂ ‘ਸਿਟ’ ਦੇ ਮੁਖੀ ਸੀ, ਉਦੋਂ ਵੀ ਉਨ੍ਹਾਂ ਵਿੱਚ ਸਾਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਹੋਈ ।