ਪਟਿਆਲਾ 'ਚ ਬਣੇਗਾ ਪੰਜਾਬ ਐਵੀਸ਼ਨ ਮਿਊਜ਼ੀਅਮ

in #punjab2 years ago

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਸੂਬੇ ਦੇ ਇਤਿਹਾਸ ਨੂੰ ਦਰਸਾਉਣ ਦੇ ਉਦੇਸ਼ ਨਾਲ ਪਟਿਆਲਾ ਵਿਖੇ ‘ਪੰਜਾਬ ਏਵੀਏਸ਼ਨ ਮਿਊਜ਼ੀਅਮ’ ਸਥਾਪਤ ਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਇਸ ਸਬੰਧੀ ਫੈਸਲਾ ਪੰਜਾਬ ਰਾਜ ਸਿਵਲ ਏਵੀਏਸ਼ਨ ਕੌਂਸਲ ਦੀ ਤਜਵੀਜ਼ ਉਤੇ ਲਿਆ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਪੰਜਾਬ ਦਾ ਇਕ ਸਦੀ ਪੁਰਾਣਾ ਇਤਿਹਾਸ ਹੈ, ਜਿਸ ਬਾਰੇ ਸਹੀ ਤਰੀਕੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਪਟਿਆਲਾ ਵਿੱਚ ਸਿਵਲ ਏਅਰੋਡਰੋਮ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਿਊਜ਼ੀਅਮ ਵਿੱਚ ਸੂਬੇ ਦੇ ਹਵਾਬਾਜ਼ੀ ਖੇਤਰ ਦੇ ਇਤਿਹਾਸ ਤੇ ਕਲਾਕ੍ਰਿਤਾਂ ਨੂੰ ਜ਼ਰੂਰ ਦਰਸਾਇਆ ਜਾਵੇ।