ਭਾਜਪਾ ਨੇ ‘ਆਪ’ ਨੂੰ ਤੋੜਨ ਲਈ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ

in #punjab2 years ago

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦੋ ਰੋਜ਼ਾ ਗੁਜਰਾਤ ਦੌਰੇ ’ਤੇ ਪੁੱਜੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ, ਪਰ ਸ਼ਰਤ ਇਹ ਰੱਖੀ ਕਿ ਇਸ ਲਈ ਆਮ ਆਦਮੀ ਪਾਰਟੀ ਨੂੰ ਤੋੜਨਾ ਹੋਵੇਗਾ। ਅਹਿਮਦਾਬਾਦ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਕੋਲ ਆਏ ਦੂਤ ਨੇ ਭਾਜਪਾ ਵੱਲੋਂ ਦੋ ਪੇਸ਼ਕਸ਼ਾਂ ਰੱਖੀਆਂ ਸਨ। ‘ਆਪ’ ਆਗੂ ਨੇ ਦਾਅਵਾ ਕੀਤਾ, ‘‘ਦੂਤ ਨੇ ਕਿਹਾ ਕਿ ਪਹਿਲੀ ਪੇਸ਼ਕਸ਼ ਇਹ ਕਿ ਸੀਬੀਆਈ-ਈਡੀ ਵੱਲੋਂ ਦਰਜ ਸਾਰੇ ਕੇਸ ਵਾਪਸ ਲਏ ਜਾਣਗੇ। ਦੂਜੀ ਪੇਸ਼ਕਸ਼ ਇਹ ਸੀ ਕਿ ਮੈਂ ਪਾਰਟੀ ਤੋੜਾਂਗਾ ਤੇ ਉਹ ਤੁਹਾਨੂੰ ਮੁੱਖ ਮੰਤਰੀ ਬਣਾਉਣਗੇ।’’ ਸਿਸੋਦੀਆ ਨੇ ਕਿਹਾ, ‘‘ਮੈਂ ਉਨ੍ਹਾਂ ਸਪਸ਼ਟ ਸਿਆਸੀ ਜਵਾਬ ਦਿੱਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰੇ ਸਿਆਸੀ ਗੁਰੂ ਹਨ ਤੇ ਮੈਂ ਸਿਆਸਤ ਦਾ ਸਬਕ ਉਨ੍ਹਾਂ ਕੋਲੋਂ ਹੀ ਲਿਆ ਹੈ। ਮੈਂ ਸਿਆਸਤ ਵਿੱਚ ਸੀਐੱਮ ਜਾਂ ਪੀਐੱਮ ਬਣਨ ਲਈ ਨਹੀਂ ਆਇਆ।’’ ਸਿਸੋਦੀਆ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਖਿਲਾਫ਼ ਲੱਗੇ ਸਾਰੇ ਦੋਸ਼ ਝੂਠੇ ਹਨ ਤੇ ਉਹ ‘ਸਾਜ਼ਿਸ਼ਕਾਰਾਂ ਤੇ ਭ੍ਰਿਸ਼ਟ ਲੋਕਾਂ’ ਅੱਗੇ ਨਹੀਂ ਝੁਕਣਗੇ। ਕਾਬਿਲੇਗੌਰ ਹੈ ਕਿ ਸਿਸੋਦੀਆ ਉਨ੍ਹਾਂ 15 ਵਿਅਕਤੀਆਂ ਤੇ ਐਂਟਿਟੀਜ਼ ਵਿੱਚ ਸ਼ਾਮਲ ਹੈ, ਜਿਨ੍ਹਾਂ ਖਿਲਾਫ਼ ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਨੂੰ ਲਾਗੂ ਕਰਨ ਮੌਕੇ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਐੱਫਆਈਆਰ ਦਰਜ ਕੀਤੀ ਹੈ। ਸਿਸੋਦੀਆ ਨੇ ਕਿਹਾ, ‘‘ਮੈਨੂੰ ਭਾਜਪਾ ਵੱਲੋੋਂ ਸੁਨੇਹਾ ਮਿਲਿਆ ਹੈ- ਆਪ ਛੱਡੋ ਤੇ ਭਾਜਪਾ ਵਿੱਚ ਸ਼ਾਮਲ ਹੋਵੋ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸੀਬੀਆਈ ਤੇ ਈਡੀ ਵੱਲੋਂ ਤੁਹਾਡੇ ਖਿਲਾਫ਼ ਦਰਜ ਸਾਰੇ ਕੇਸ ਵਾਪਸ ਲਏ ਜਾਣਗੇ।’’ ਉਪ ਮੁੱਖ ਮੰਤਰੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਮੈਂ ਮਹਾਰਾਣਾ ਪ੍ਰਤਾਪ ਦਾ ਵੰਸਜ਼ ਤੇ ਰਾਜਪੂਤ ਹਾਂ