ਮਹਿੰਗੇ ਹੋਮ ਲੋਨ ਤੋਂ ਬਾਅਦ ਹੁਣ ਘਰ ਹੋਏ ਮਹਿੰਗੇ

in #punjab2 years ago

ਹੋਮ ਲੋਨ (Home Loan) ਤਾਂ ਮਹਿੰਗੇ ਹੋ ਹੀ ਗਏ ਹਨ ਅਤੇ ਮਕਾਨਾਂ ਦੀਆਂ ਕੀਮਤਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇਕ ਰਿਪੋਰਟ ਮੁਤਾਬਕ ਦੇਸ਼ ਦੇ 8 ਵੱਡੇ ਸ਼ਹਿਰਾਂ 'ਚ 2022-23 ਦੀ ਪਹਿਲੀ ਤਿਮਾਹੀ 'ਚ ਅਪ੍ਰੈਲ ਤੋਂ ਜੂਨ ਵਿਚਾਲੇ ਰਿਹਾਇਸ਼ੀ ਜਾਇਦਾਦ ਦੀਆਂ ਕੀਮਤਾਂ 'ਚ 5 ਫੀਸਦੀ ਦਾ ਉਛਾਲ ਆਇਆ ਹੈ।
ਰੀਅਲ ਅਸਟੇਟ ਕੰਪਨੀਆਂ ( Real Estate Companies) ਦੀ ਬਾਡੀ CREDAI, ਰੀਅਲ ਅਸਟੇਟ ਕੰਸਲਟੈਂਟ Colliers India ਅਤੇ ਲਾਈਸੇਸ ਫੋਰਾਸ ਨੇ ਹਾਊਸਿੰਗ ਪ੍ਰਾਈਸ ਟਰੈਕਰ ਰਿਪੋਰਟ 2022 ਜਾਰੀ ਕੀਤੀ ਹੈ, ਜਿਸ ਅਨੁਸਾਰ ਦਿੱਲੀ ਐਨਸੀਆਰ, ਮੁੰਬਈ ਮੈਟਰੋਪੋਲੀਟਨ ਖੇਤਰ, ਚੇਨਈ, ਬੈਂਗਲੁਰੂ, ਹੈਦਰਾਬਾਦ, ਪੁਣੇ ਅਤੇ ਅਹਿਮਦਾਬਾਦ ਸਮੇਤ 8 ਪ੍ਰਮੁੱਖ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਕਿਵੇਂ ਇਸ ਦੀਆਂ ਕੀਮਤਾਂ ਵਿਚ ਕਿੰਨਾ ਵਾਧਾ ਹੋਇਆ ਹੈ, ਇਸ ਦਾ ਵੇਰਵਾ ਦਿੱਤਾ ਗਿਆ ਹੈ।