ਕਸ਼ਮੀਰੀ ਪੰਡਿਤ ਦੀ ਹੱਤਿਆ ਕਾਰਨ ਵਾਲੇ ਅਤਿਵਾਦੀ ਦਾ ਮਕਾਨ ਕੁਰਕ

in #punjab2 years ago

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ੋਪੀਆਂ ਵਿਚ ਕਸ਼ਮੀਰੀ ਪੰਡਤ ਦੀ ਹੱਤਿਆ ਕਰਨ ਵਾਲੇ ਅਤਿਵਾਦੀ ਆਦਿਲ ਵਾਨੀ ਦੇ ਘਰ ਨੂੰ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਦਕਿ ਉਸ ਨੂੰ ਪਨਾਹ ਦੇਣ ਦੇ ਦੋਸ਼ 'ਚ ਉਸ ਦੇ ਪਿਤਾ ਅਤੇ ਤਿੰਨ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਨੇ ਦੱਸਿਆ ਕਿ ਆਦਿਲ ਵਾਨੀ ਨੇ ਮੰਗਲਵਾਰ ਨੂੰ ਸ਼ੋਪੀਆਂ ਪਿੰਡ ਦੇ ਬਾਗ ਵਿੱਚ ਸੁਨੀਲ ਕੁਮਾਰ ਭੱਟ ਦੀ ਹੱਤਿਆ ਕਰ ਦਿੱਤੀ ਸੀ ਅਤੇ ਬਾਅਦ ਵਿੱਚ ਕੁਟਪੋਰਾ ਸਥਿਤ ਆਪਣੇ ਘਰ ਵਿੱਚ ਲੁਕ ਗਿਆ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਪਰ ਵਾਨੀ ਪੁਲਿਸ ਪਾਰਟੀ 'ਤੇ ਗ੍ਰਨੇਡ ਸੁੱਟ ਕੇ ਹਨੇਰੇ 'ਚ ਫ਼ਰਾਰ ਹੋ ਗਿਆ 78c-1.jpg