ਰਿਕਾਰਡ 180 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਦੌੜੀ ਵੰਦੇ ਭਾਰਤ ਐਕਸਪ੍ਰੈਸ

in #punjab2 years ago

ਵੰਦੇ ਭਾਰਤ ਐਕਸਪ੍ਰੈਸ (vande bharat express) ਨੇ ਰਫ਼ਤਾਰ ਦਾ ਨਵਾਂ ਰਿਕਾਰਡ ਬਣਾਇਆ ਹੈ। ਟਰਾਇਲ ਰਨ 'ਚ ਇਹ ਟਰੇਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਵੰਦੇ ਭਾਰਤ-2 ਦੀ ਸਪੀਡ ਟ੍ਰਾਇਲ ਕੋਟਾ-ਨਾਗਦਾ ਸੈਕਸ਼ਨ ਦੇ ਵਿਚਕਾਰ 120/130/150 ਅਤੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹੋਈ।
ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਟਰਾਇਲ ਕੋਟਾ-ਨਾਗਦਾ ਰੇਲਵੇ ਸੈਕਸ਼ਨ ਦੇ ਵਿਚਕਾਰ ਵੱਖ-ਵੱਖ ਰਫਤਾਰ ਨਾਲ ਕੀਤਾ ਗਿਆ। ਟਰੇਨ ਦਾ ਟਰਾਇਲ ਰਨ ਰਿਸਰਚ, ਡਿਜ਼ਾਈਨ ਅਤੇ ਸਟੈਂਡਰਡ ਆਰਗੇਨਾਈਜ਼ੇਸ਼ਨ ਦੀ ਨਿਗਰਾਨੀ ਹੇਠ ਹੋਇਆ।
16 ਡੱਬਿਆਂ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜੀ। ਕੋਟਾ ਡਿਵੀਜ਼ਨ ਵਿੱਚ ਇਸ ਟਰੇਨ ਦੇ ਵੱਖ-ਵੱਖ ਪੜਾਵਾਂ ਦਾ ਟਰਾਇਲ ਕੀਤਾ ਗਿਆ ਹੈ।
ਟਰਾਇਲ ਰਨ ਦੌਰਾਨ ਵੱਖ-ਵੱਖ ਥਾਵਾਂ 'ਤੇ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੀ ਰਫ਼ਤਾਰ 180 ਕਿਲੋਮੀਟਰ ਪ੍ਰਤੀ ਘੰਟਾ ਸੀ। ਤੁਹਾਨੂੰ ਦੱਸ ਦਈਏ ਕਿ ਵੰਦੇ ਭਾਰਤ ਟ੍ਰੇਨ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਤੌਰ 'ਤੇ ਨਿਰਮਿਤ ਹੈ।
ਇਹ ਇੱਕ ਅਰਧ ਹਾਈ ਸਪੀਡ ਟਰੇਨ ਹੈ। ਇਸ ਵਿੱਚ ਆਟੋਮੈਟਿਕ ਦਰਵਾਜ਼ੇ ਅਤੇ ਏਅਰ ਕੰਡੀਸ਼ਨ ਚੇਅਰ ਕਾਰ ਮਿਲਦੀ ਹੈ। ਇਸ ਦੀਆਂ ਕੁਰਸੀਆਂ ਨੂੰ 180 ਡਿਗਰੀ ਤੱਕ ਘੁੰਮਾਇਆ ਜਾ ਸਕਦਾ ਹੈ।