ਪੰਜਾਬ, ਹਿਮਾਚਲ ਤੋਂ ਵੱਧ ਹਰਿਆਣਾ ਰਾਜਸਥਾਨ ’ਚ ਨਸ਼ੇ ਦੇ ਚੱਲਦੇ ਖ਼ੁਦਕੁਸ਼ੀਆਂ

in #punjab2 years ago

ਚੰਡੀਗੜ੍ਹ : ਪੰਜਾਬ ਵਿਚ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਲੋਕ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਵਰਗੇ ਵੱਡੇ ਕਦਮ ਚੁੱਕ ਰਹੇ ਹਨ। ਦੇਸ਼ ਵਿਚ ਬਿਮਾਰੀ ਨਾਲ ਪ੍ਰੇਸ਼ਾਨ ਹੋ ਕੇ ਜਾਨ ਦੇਣ ਵਾਲਆਂ ਵਿਚ ਪੰਜਾਬ ਦਾ ਅੰਕੜਾ ਸਭ ਤੋਂ ਵੱਧ ਹੈ। ਦੇਸ਼ ਵਿਚ ਕੁੱਲ ਖ਼ੁਦਕੁਸ਼ੀਆਂ ਵਿਚ ਬਿਮਾਰੀ ਨਾਲ ਪ੍ਰੇਸ਼ਾਨ ਲੋਕਾਂ ਦਾ ਅੰਕੜਾ 18.6 ਫੀਸਦ ਹੈ ਜਦਕਿ ਪੰਜਾਬ ਵਿਚ ਇਹ ਸਭ ਤੋਂ ਵੱਧ ਹੈ। ਪੰਜਾਬ ਲਈ ਇਕ ਰਾਹਤ ਦੀ ਗੱਲ ਹੈ ਕਿ 2020 ਵਿਚ ਹੋਈਆਂ 2616 ਦੇ ਮੁਕਾਬਲੇ ਖੁਦਕੁਸ਼ੀਆਂ ਦਾ ਅੰਕੜਾ 0.6 ਫੀਸਦੀ ਘੱਟ ਹੋਇਆ ਹੈ। 2021 ਵਿਚ ਬੀਤੇ ਸਾਲ ਦੇ ਮੁਕਾਬਲੇ 16 ਘੱਟ ਯਾਨੀ 2600 ਲੋਕਾਂ ਨੇ ਜਾਨ ਦਿੱਤੀ ਹੈ। ਪੰਜਾਬ ਵਿਚ ਔਸਤਨ ਰੋਜ਼ਾਨਾ 7 ਲੋਕ ਜਾਨ ਦੇ ਰਹੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ 2021 ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਬੀਤੇ ਸਾਲ ਕੁੱਲ 2600 ਲੋਕਾਂ ਵਿਚੋਂ 1164 ਲੋਕਾਂ ਨੇ ਇਸ ਤੋਂ ਬਾਅਦ ਪਰਿਵਾਰਕ ਵਿਵਾਦ, ਨੌਕਰੀ ਨਾ ਮਿਲਣਾ, ਡਰੱਗ ਜਾਂ ਸ਼ਰਾਬ ਦੀ ਆਦਤ ਤੋਂ ਪ੍ਰੇਸ਼ਾਨ, ਵਿਆਹ ਅਤੇ ਲਵ ਅਫੇਅਰ ਆਦਿ ਦੇ ਚੱਲਦੇ ਵੀ ਜਾਨ ਦੇ ਰਹੇ ਹਨ। ਪੰਜਾਬ ਯੂਨੀਵਰਸਿਟੀ ਦੇ ਸਸ਼ਿਓਲੌਜੀ ਵਿਭਾਗ ਦੀ ਸਾਬਕਾ ਪ੍ਰੋਫੈਸਰ ਡਾ. ਰਾਜੇਸ਼ ਗਿੱਲ ਦਾ ਕਹਿਣਾ ਹੈ ਕਿ ਪਰਿਵਾਰਕ ਤੇ ਆਰਥਿਕ ਦਬਾਅ ਕਾਰਣ ਲੋਕ ਇਲਾਜ ਨਹੀਂ ਕਰਵਾ ਪਾ ਰਹੇ ਹਨ। ਕੈਂਸਰ ਤੇ ਹਾਰਟ ਵਰਗੀਆਂ ਸਮੱਸਿਆਵਾਂ ਦਾ ਇਲਾਜ ਮਹਿੰਗਾ ਹੈ। ਅਜਿਹੇ ਵਿਚ ਖ਼ੁਦਕੁਸ਼ੀ ਵਰਗਾ ਵੱਡਾ ਕਦਮ ਚੁੱਕਣ ਲਈ ਮਜਬੂਰ ਹਨ। -ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਤੰਗ ਆ
ਕੇ ਜਾਨ ਦਿੱਤੀ।

ਅੰਕੜਿਆਂ ਮੁਤਾਬਕ 2021 ਵਿਚ ਹਰਿਆਣਾ ਵਿਚ ਨਸ਼ੇ ਕਰਕੇ 89 ਲੋਕਾਂ ਨੇ ਜਾਨ ਦਿੱਤੀ ਹੈ। ਇਸ ਤੋਂ ਇਲਾਵਾ ਰਾਜਸਥਾਨ ਵਿਚ ਸਭ ਤੋਂ ਵੱਧ 186 ਅਤੇ ਦਿੱਲੀ ਵਿਚ 114 ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ। ਜਦਕਿ ਹਿਮਾਚਲ ਵਿਚ 30, ਉਤਰਾਖੰਡ ਵਿਚ 2, ਜੰਮੂ-ਕਸ਼ਮੀਰ ਵਿਚ 6, ਚੰਡੀਗੜ੍ਹ ਵਿਚ 5 ਅਤੇ ਪੰਜਾਬ ਵਿਚ 78 ਲੋਕਾਂ ਨੇ ਨਸ਼ੇ ਕਰਕੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ।