ਦੇਸ਼ ’ਚ 2021 ਦੌਰਾਨ ਘੱਟੋ-ਘੱਟ 45,026 ਔਰਤਾਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ’ਚੋਂ ਅੱਧੀਆਂ ਤੋਂ ਵੱਧ ਘਰੇਲੂ ਔਰਤਾਂ ਸਨ।

in #punjab2 years ago

ਨਵੀਂ ਦਿੱਲੀ (ਭਾਸ਼ਾ)– ਦੇਸ਼ ’ਚ 2021 ਦੌਰਾਨ ਘੱਟੋ-ਘੱਟ 45,026 ਔਰਤਾਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ’ਚੋਂ ਅੱਧੀਆਂ ਤੋਂ ਵੱਧ ਘਰੇਲੂ ਔਰਤਾਂ ਸਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਭਰ ’ਚ 2021 ’ਚ ਕੁੱਲ 1,64,033 ਲੋਕਾਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ’ਚੋਂ 1,18,979 ਮਰਦ ਸਨ। ਅੰਕੜਿਆਂ ਮੁਤਾਬਕ ਖ਼ੁਦਕੁਸ਼ੀ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ (23,178) ਘਰੇਲੂ ਔਰਤਾਂ ਸਨ। ਇਸ ਤੋਂ ਬਾਅਦ ਵਿਦਿਆਰਥਣਾਂ (5693) ਅਤੇ ਦਿਹਾੜੀਦਾਰ (4246) ਸ਼ਾਮਲ ਹਨ। ਘਰੇਲੂ ਔਰਤਾਂ ਵੱਲੋਂ ਖ਼ੁਦਕੁਸ਼ੀਆਂ ਸਭ ਤੋਂ ਵੱਧ ਮਾਮਲੇ ਤਾਮਿਲਨਾਡੂ (23,179 ’ਚੋਂ 3221), ਮੱਧ ਪ੍ਰਦੇਸ਼ (3055) ਅਤੇ ਮਹਾਰਾਸ਼ਟਰ (2861 ਖ਼ੁਦਕੁਸ਼ੀਆਂ) ’ਚ ਦਰਜ ਕੀਤੇ ਗਏ।
ਦੂਜੇ ਪਾਸੇ, ਦਿਹਾੜੀਦਾਰ ਮਜ਼ਦੂਰਾਂ, ਸਵੈ-ਰੁਜ਼ਗਾਰ ਨਾਲ ਜੁੜੇ ਲੋਕ, ਬੇਰੋਜ਼ਗਾਰ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਨੇ 2021 ’ਚ ਸਭ ਤੋਂ ਵੱਧ ਗਿਣਤੀ ’ਚ ਖ਼ੁਦਕੁਸ਼ੀਆਂ ਕੀਤੀਆਂ। ਇਸ ਤੋਂ ਇਲਾਵਾ ਸਾਲ 2021 ’ਚ ਰਾਸ਼ਟਰੀ ਰਾਜਧਾਨੀ ’ਚ ਸਾਈਬਰ ਅਪਰਾਧ ’ਚ 111 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਓਧਰ, ਦੇਸ਼ ’ਚ ਪਿਛਲੇ ਸਾਲ 19 ਮਹਾਨਗਰਾਂ ’ਚੋਂ ਕੋਲਕਾਤਾ ’ਚ ਜਬਰ-ਜ਼ਨਾਹ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਸਨ। ਰਿਪੋਰਟ ਅਨੁਸਾਰ, ਕੋਲਕਾਤਾ ’ਚ 2021 ’ਚ ਜਬਰ-ਜ਼ਨਾਹ ਦੇ 11 ਮਾਮਲੇ ਸਾਹਮਣੇ ਆਏ, ਜਦੋਂ ਕਿ ਦੇਸ਼ ’ਚ ਦਿੱਲੀ ’ਚ ਜਬਰ-ਜ਼ਨਾਹ ਦੇ ਮਾਮਲੇ ਸਭ ਤੋਂ ਵੱਧ 1226 ਸਨ।