ਹੁਣ ਪੰਜਾਬ 'ਚ ਘਰ ਬੈਠਿਆਂ ਹੋਵੇਗੀ ਵਾਹਨ ਦੀ ਰਜਿਸਟ੍ਰੇਸ਼ਨ, ਮਾਨ ਸਰਕਾਰ ਦਾ ਨਵਾਂ ਉਪਰਾਲਾ

in #punjab2 years ago

ਆਮ ਆਦਮੀ ਪਾਰਟੀ (AAP) ਦੀ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਹੇਠਲੀ ਪੰਜਾਬ ਸਰਕਾਰ (Punjab Government) ਨੇ ਪੰਜਾਬ ਦੇ ਲੋਕਾਂ ਲਈ ਇੱਕ ਨਵੀਂ ਸਹੂਲਤ ਦਾ ਐਲਾਨ ਕੀਤਾ ਹੈ। ਹੁਣ ਪੰਜਾਬ ਵਾਸੀਆਂ ਨੂੰ ਵਾਹਨ ਦੀ ਰਜਿਟ੍ਰੇਸ਼ਨ (E-Registration) ਕਰਵਾਉਣ ਲਈ ਕਿਸੇ ਵੀ ਦਫਤਰ ਜਾਣ ਦੀ ਲੋੜ ਨਹੀਂ ਰਹੇਗੀ। ਤੁਸੀ ਵਾਹਨ ਰਜਿਸਟ੍ਰੇਸ਼ਨ ਹੁਣ ਘਰ ਬੈਠਿਆਂ ਹੀ ਕਰਵਾ ਸਕੋਗੇ।

ਮਾਨ ਸਰਕਾਰ ਅਧੀਨ E-RC ਨੇ ਨਵਾਂ ਉਪਰਾਲਾ ਕੀਤਾ ਹੈ, ਜਿਸ ਤਹਿਤ ਪੰਜਾਬ 'ਚ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਰ ਵੀ ਆਸਾਨ ਹੋ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰੀ ਟਵੀਟ ਕਰਦਿਆਂ ਦਿੱਤੀ।

e-rc.jpg