ਕੌਮੀ ਰਾਜਧਾਨੀ ਵਿੱਚ ਮਹਾਪੰਚਾਇਤ ਲਈ ਜੁੜੇ ਹਜ਼ਾਰਾਂ ਕਿਸਾਨ

in #punjab2 years ago

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਅੱਜ ਦਿੱਲੀ ਵਿੱਚ ਜੰਤਰ-ਮੰਤਰ ਵਿਖੇ ਕਿਸਾਨਾਂ ਦੇ ਭਾਰੀ ਇੱਕਠ ਦੌਰਾਨ ਮਹਾਪੰਚਾਇਤ ਕੀਤੀ ਗਈ। ਲਖਮੀਪੁਰ ਖੀਰੀ ਕਤਲ ਕਾਂਡ ਵਿੱਚ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਗ੍ਰਿਫ਼ਤਾਰੀ ਸਮੇਤ ਕਿਸਾਨਾਂ ਦੀਆਂ ਕੁੱਲ ਨੌਂ ਮੰਗਾਂ ਕੇਂਦਰ ਸਰਕਾਰ ਤੋਂ ਮੰਨਵਾਉਣ ਲਈ ਇਹ ਮਹਾਪੰਚਾਇਤ ਕੀਤੀ ਗਈ। ਹੁੰਮਸ ਭਰੇ ਮਾਹੌਲ ਵਿੱਚ ਜੰਤਰ-ਮੰਤਰ ਦੇ ਆਸ-ਪਾਸ ਹਰੀਆਂ-ਪੀਲੀਆਂ ਪੱਗਾਂ ਤੇ ਚਿੱਟੇ ਪਰਨੇ ਬੰਨ੍ਹੀ ਕਿਸਾਨਾਂ ਦਾ ਭਾਰੀ ਇਕੱਠ ਦਿਖਾਈ ਦੇ ਰਿਹਾ ਸੀ। ਸ੍ਰੀ ਡੱਲੇਵਾਲ ਨੇ ਮਹਾਪੰਚਾਇਤ ਵਿੱਚ ਕਰੀਬ 60 ਕਿਸਾਨ ਜਥੇਬੰਦੀਆਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਿਨ੍ਹਾਂ ਵਿੱਚ ਵਧੇਰੇ ਯੂਨੀਅਨਾਂ ਪੰਜਾਬ ਤੇ ਹਰਿਆਣਾ ਤੋਂ ਸਨ। ਉਧਰ, ਭਾਰਤੀ ਕਿਸਾਨ ਯੂਨੀਅਨ (ਚੜੂਨੀ) ਇਸ ਮਹਾਪੰਚਾਇਤ ਤੋਂ ਦੂਰ ਰਹੀ।ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਸਪੱਸ਼ਟ ਕੀਤਾ ਕਿ ਜੰਤਰ-ਮੰਤਰ ’ਤੇ ਮਹਾਪੰਚਾਇਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਸੱਦੀ ਗਈ ਬਲਕਿ ਕੁੱਝ ਯੂਨੀਅਨਾਂ ਜੋ ਕਿ 2020-21 ਦੇ ਕਿਸਾਨ ਅੰਦੋਲਨ ਦਾ ਹਿੱਸਾ ਸਨ, ਉਨ੍ਹਾਂ ਵੱਲੋਂ ਕਰਵਾਈ ਗਈ ਹੈ ਜੋ ਕਿ ਆਪਣੇ ਆਪ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੱਸਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਇਸ ਦੀ ਅਗਵਾਈ ਕਰ ਰਹੀ ਸੀ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਯੂਨੀਅਨਾਂ ਇਸ ਦਾ ਹਿੱਸਾ ਨਹੀਂ ਹਨ।farmer.jpg