ਹੁਣ ਕੇਂਦਰ ਖਿਲਾਫ਼ ਕਿਸਾਨਾਂ ਦਾ ਲਖੀਮਪੁਰ ਖੇੜੀ 'ਚ ਲੱਗੇਗਾ ਮੋਰਚਾ

in #punjab2 years ago

ਫਗਵਾੜਾ : ਲਖੀਮਪੁਰ ਖੇੜੀ ਹਿੰਸਾ ਮਾਮਲੇ ਨੂੰ ਲੈ ਕੇ ਦੇਸ਼ ਭਰ ਤੋਂ ਕਿਸਾਨ ਅੱਜ ਲਖੀਮਪੁਰ ਖੇੜੀ ਲਈ ਰਵਾਨਾ ਹੋ ਰਹੇ ਹਨ। ਓਥੇ ਹੀ ਫਗਵਾੜਾ ਸ਼ੂਗਰ ਮਿੱਲ ਚੌਕ ਵਿੱਚ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਧਰਨੇ ਕਾਰਨ ਦੋਆਬਾ ਕਿਸਾਨ ਕਮੇਟੀ ਦੀ ਤਰਫੋਂ ਕੇਵਲ 100 ਲੋਕ ਹੀ ਲਖੀਮਪੁਰ ਖੇੜੀ ਵੱਲ ਭੇਜੇ ਗਏ ਹਨ, ਜੋ ਕਿ ਟੈਂਪੂ ਟਰੈਵਲਰ ਅਤੇ ਆਪਣੇ ਆਪਣੇ ਵਾਹਨਾਂ ਰਾਹੀਂ ਜਾ ਰਹੇ ਹਨ ਅਤੇ ਕੁਝ ਲੋਕ ਸ਼ਾਮ ਨੂੰ ਰੇਲਗੱਡੀ ਰਾਹੀਂ ਜਾਣਗੇ।
ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੇ 10,000 ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਲਖੀਮਪੁਰ ਖੇੜੀ ਵਿਖੇ ਇਹ ਧਰਨਾ 4 ਦਿਨ ਤੱਕ ਚੱਲੇਗਾ, ਜਦਕਿ 25 ਨੂੰ ਫਗਵਾੜਾ ਸ਼ੂਗਰ ਮਿੱਲ ਚੌਕ ਵਿਖੇ ਪੰਜਾਬ ਸਰਕਾਰ ਖਿਲਾਫ ਭਾਰੀ ਇਕੱਠ ਹੋਵੇਗਾ ਅਤੇ ਲੋੜ ਪੈਣ 'ਤੇ ਰੇਲਵੇ ਟਰੈਕ ਵੀ ਜਾਮ ਕੀਤਾ ਜਾਵੇਗਾ।2021_12$largeimg_102588385.jpeg