ਮੂਸੇਵਾਲਾ ਉਤੇ ਹਮਲੇ ਸਮੇਂ ਵਰਤੀ ਗਈ ਕੋਰੋਲਾ ਕਾਰ ਗੈਂਗਸਟਰ ਮੰਨਾ ਦੀ ਨਿਕਲੀ

in #punjab2 years ago

ਸਿੱਧੂ ਮੂਸੇਵਾਲਾ ਦੀ ਹੱਤਿਆ ਸਮੇਂ ਵਰਤੀ ਗਈ ਕੋਰੋਲਾ ਕਾਰ ਬਾਰੇ ਵੱਡਾ ਖੁਲਾਸਾ ਹੋਇਆ ਹੈ। ਇਹ ਕਾਰ ਜੇਲ੍ਹ ਵਿਚ ਬੰਦ ਗੈਂਗਸਟਰ ਮੰਨਾ ਦੀ ਨਿਕਲੀ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਇਸ ਗੈਂਗਸਟਰ ਨੂੰ ਪ੍ਰਡਕਸ਼ਨ ਵਰੰਟ ਉਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਕੋਰੋਲਾ ਕਾਰ ਮੂਸੇਵਾਲਾ ਦੀ ਥਾਰ ਦਾ ਪਿੱਛਾ ਕਰ ਰਹੀ ਸੀ। ਇਸ ਵਿਚ ਸਵਾਰ ਹਮਲਾਵਰਾਂ ਨੇ ਹੀ ਪਹਿਲਾਂ ਮੂਸੇਵਾਲੇ ਦੀ ਕਾਰ ਨੂੰ ਘੇਰਿਆ ਸੀ। ਇਹ ਕਾਰ ਮਨਪ੍ਰੀਤ ਭਾਊ ਦੇ ਜ਼ਰੀਏ ਕਾਤਲਾਂ ਤੱਕ ਪਹੁੰਚਾਈ ਗਈ ਸੀ। ਼

ਭਾਊ ਤੇ ਮੰਨਾ ਦੋਵੇ ਰਿਸ਼ਤੇਦਾਰ ਹਨ। ਭਾਊ ਦੀ ਦੇਹਰਾਦੂਨ ਤੋਂ ਗ੍ਰਿਫਤਾਰੀ ਹੋਈ ਸੀ ਤੇ ਮੰਨਾ ਪਹਿਲਾਂ ਹੀ ਜੇਲ੍ਹ ਵਿਚ ਬੰਦ ਹੈ। ਮੰਨਾ ਇਸ ਸਮੇਂ ਫਿਰੋਜ਼ਪੁਰ ਜੇੇਲ੍ਹ ਵਿਚ ਬੰਦ ਹੈ ਤੇ ਪੁਲਿਸ ਉਸ ਨੂੰ ਪ੍ਰਡਕਸ਼ਨ ਵਰੰਟ ਉਤੇ ਲਿਆ ਕੇ ਪੁੱਛਗਿੱਛ ਕਰ ਰਹੀ ਹੈ।uufcf.jpg