ਵਿਕਰਾਂਤ: ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਣ ਜਾ ਰਿਹਾ ਜੰਗੀ ਬੇੜਾ ਕਿਹੋ-ਜਿਹਾ ਹੈ

in #punjab2 years ago

"ਜੇ ਤੁਸੀਂ ਇਸ ਜਹਾਜ਼ ਵਿੱਚ ਇੱਕਲੇ ਹੋ ਤਾਂ ਕੀ ਤੁਸੀਂ ਆਪਣਾ ਰਾਹ ਖ਼ੁਦ ਲੱਭ ਲੈਂਦੇ ਹੋ?" ਮੈਂ ਵਿਕਰਾਂਤ ਉੱਪਰ ਮੌਜੂਦ ਇੱਕ ਜਲ ਸੈਨਾ ਦੇ ਅਫ਼ਸਰ ਨੂੰ ਪੁੱਛਿਆ। ਉਨ੍ਹਾਂ ਨੇ ਜਵਾਬ ਦਿੱਤਾ, "ਹੁਣ ਸਮਝ ਵਿੱਚ ਆਉਂਦੇ ਹਨ ਪਰ ਇਹ ਸਮਝਣ ਵਿੱਚ ਦੋ ਮਹੀਨੇ ਲੱਗ ਗਏ।" ਸ਼ੁੱਕਰਵਾਰ ਦੋ ਸਤੰਬਰ ਨੂੰ ਭਾਰਤ ਆਪਣੇ ਸਭ ਤੋਂ ਵੱਡੇ ਜੰਗੀ ਬੇੜੇ ਵਿਕਰਾਂਤ ਨੂੰ ਆਪਣੀ ਜਲ ਸੈਨਾ ਵਿੱਚ ਸ਼ਾਮਲ ਕਰੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਰਹਿਣਗੇ। ਸੰਸਕ੍ਰਿਤ ਵਿੱਚ ਵਿਕਰਾਂਤ ਦਾ ਮਤਲਬ ਹੁੰਦਾ ਹੈ, ਬਹਾਦਰ। ਇਸ ਨੂੰ ਬਣਾਉਣ ਵਿੱਚ 13 ਸਾਲ ਦਾ ਸਮਾਂ ਲੱਗਿਆ ਹੈ। ਇਸ ਪ੍ਰਕਿਰਿਆ ਨੂੰ ਕਮਿਸ਼ਨਿੰਗ ਕਹਿੰਦੇ ਹਨ। ਇਸ ਤੋਂ ਬਾਅਦ ਜਹਾਜ਼ ਦੇ ਨਾਮ ਤੋਂ ਪਹਿਲਾਂ ਆਈਐਨਐਸ (ਇੰਡੀਅਨ ਨੇਵਲ ਸ਼ਿਪ) ਜੁੜ ਜਾਵੇਗਾ।