ਐਸ. ਨਿਮੋਨੀਆ ਦੀ ਲਾਗ ਨੂੰ ਰੋਕਣ ਲਈ ਭਾਰਤ 'ਚ ਟੀਕਾ ਹੋਇਆ ਵਿਕਸਤ

in #punjab2 years ago

ਹੈਦਰਾਬਾਦ ਸਥਿਤ ਵੈਕਸੀਨ ਨਿਰਮਾਤਾ ਬਾਇਓਲਾਜੀਕਲ ਈ ਲਿਮਿਟੇਡ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੀ ਵਿਸ਼ਾ ਮਾਹਿਰ ਕਮੇਟੀ (ਐਸਈਸੀ) ਨੇ ਪੜਾਅ III ਇਨਫੈਂਟਸ ਕਲੀਨਿਕਲ ਟ੍ਰਾਇਲ ਡਾਟਾ ਦੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਮੇਟੀ ਨੇ ਐਸ. ਨਿਮੋਨੀਆ ਦੀ ਲਾਗ ਦੇ ਵਿਰੁੱਧ ਇੱਕ ਡੋਜ਼ ਅਤੇ ਮਲਟੀ-ਡੋਜ਼ ਵਿੱਚ ਇਸਦੀ 14-ਵੈਲੇਂਟ ਪੀਡੀਆਟ੍ਰਿਕ ਵੈਕਸੀਨ ਬਣਾਉਣ ਦੀ ਸਿਫਾਰਸ਼ ਕੀਤੀ।