ਸੰਗਰੂਰ ਤੋਂ ਆਪ ਵਿਧਾਇਕਾ ਨਰਿੰਦਰ ਭਰਾਜ ਵਿਆਹ ਬੰਧਨ ਵਿਚ ਬੱਝੇ
ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ 7 ਅਕਤੂਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।
ਆਪ ਵਿਧਾਇਕਾ ਪਟਿਆਲਾ ਦੇ ਰਹਿਣ ਵਾਲੇ ਪਰਿਵਾਰ ਦੀ ਨੂੰਹ ਬਣੀ ਹੈ। ਉਨ੍ਹਾਂ ਦਾ ਵਿਆਹ ਮਨਦੀਪ ਸਿੰਘ ਲੱਖੇਵਾਲ ਨਾਲ ਹੋਇਆ ਹੈ ਵਿਆਹ ਸਮਾਗਮ ਵਿੱਚ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ
ਇੱਥੋਂ ਨੇੜਲੇ ਪਿੰਡ ਭਰਾਜ ਦੀ ਜੰਮਪਲ ਨਰਿੰਦਰ ਕੌਰ ਭਰਾਜ ਨੇ 2014 ਵਿੱਚ ਉਸ ਸਮੇਂ ਪੰਜਾਬ ਦੇ ਸਿਆਸੀ ਖੇਤਰ ਵਿੱਚ ਨਾਮਣਾ ਖੱਟਿਆ ਸੀ ਜਦੋਂ ਐਮਪੀ ਚੋਣਾਂ ਦੌਰਾਨ ‘ਆਪ’ ਉਮੀਦਵਾਰ ਭਗਵੰਤ ਮਾਨ ਦਾ ਪਿੰਡ ਭਰਾਜ ਵਿੱਚ ਕੋਈ ਪੋਲਿੰਗ ਏਜੰਟ ਨਹੀਂ ਬਣਨ ਦਿੱਤਾ ਗਿਆ ਸੀ।
ਉਦੋਂ ਨਰਿੰਦਰ ਕੌਰ ਪੰਜਾਬ ਵਿੱਚ ਪਹਿਲੀ ਮਹਿਲਾ ਪੋਲਿੰਗ ਏਜੰਟ ਬਣੀ ਸੀ। ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸਰਗਰਮ ਹੋ ਗਈ ਅਤੇ ਜ਼ਿਲ੍ਹੇ ਭਰ ਦੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਅਹਿਮ ਰੋਲ ਨਿਭਾਇਆ।
ਆਮ ਆਦਮੀ ਪਾਰਟੀ ਦੇ ਹੀ ਮੈਂਬਰ ਮਨਦੀਪ ਸਿੰਘ ਲੱਖੋਵਾਲ (ਉਮਰ 29 ਸਾਲ) ਨਾਲ ਉਨ੍ਹਾਂ ਦਾ ਵਿਆਹ ਹੋਇਆ ਹੈ। ਮਨਦੀਪ ਸਿੰਘ ਵੀ ਆਪ ਵਿਧਾਇਕਾ ਵਾਂਗ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦਾ ਹੈ, ਜੋ ਪਟਿਆਲਾ ਦੇ ਰਹਿਣ ਵਾਲੇ ਹਨ।
Please like me bro
Aap bhi like kariye
Please like my post sir