ਸਰਕਾਰੀ ਕਰਮਚਾਰੀਆਂ ਨੂੰ ਜਲਦ ਮਿਲ ਸਕਦੀ ਹੈ ਖੁਸ਼ਖਬਰੀ

in #punjab2 years ago

ਡੀਏ ਦੇ ਬਕਾਏ ਦੀ ਉਡੀਕ ਕਰ ਰਹੇ ਸਰਕਾਰੀ ਕਰਮਚਾਰੀਆਂ ਦੀ ਉਡੀਕ ਹੁਣ ਜਲਦ ਦੀ ਖਤਮ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਸਰਕਾਰੀ ਕਰਮਚਾਰੀਆਂ ਨੂੰ 1.50 ਰੁਪਏ ਦੀ ਇਕਮੁਸ਼ਤ ਭੱਤਾ ਦੇਣ ਦੀ ਯੋਜਨਾ ਬਣਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਕਾਫਾ ਸਾਰਾ ਇਕੱਠਾ ਪੈਸਾ ਆਏਗਾ।
ਜ਼ਿਕਰਯੋਗ ਹੈ ਕਿ ਸਰਕਾਰੀ ਕਰਮਚਾਰੀ ਲੰਬੇ ਸਮੇਂ ਤੋਂ 18 ਮਹੀਨਿਆਂ ਦੇ ਡੀਏ ਦੇ ਬਕਾਏ (ਡੀਏ) ਦੀ ਉਡੀਕ ਕਰ ਰਹੇ ਹਨ। ਕਰਮਚਾਰੀ ਲਗਾਤਾਰ ਜਨਵਰੀ 2020 ਤੋਂ ਜੂਨ 2021 ਤੱਕ ਰੋਕਿਆ ਗਿਆ ਡੀਏ ਦੇਣ ਦੀ ਮੰਗ ਕਰ ਰਹੇ ਹਨ।

ਡੀਏ ਦੇ ਬਕਾਏ 'ਤੇ ਸਰਕਾਰ ਕਰ ਰਹੀ ਵਿਚਾਰ
ਸਰਕਾਰੀ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਸਰਕਾਰ ਡੀਏ ਦੇ ਬਕਾਏ ਦੇਣ ਬਾਰੇ ਵਿਚਾਰ ਕਰੇਗੀ ਤੇ ਜਲਦੀ ਹੀ ਕੋਈ ਹੱਲ ਕੱਢੇਗੀ। ਜੇਸੀਐਮ ਦੀ ਕੌਮੀ ਕੌਂਸਲ ਦੇ ਸਕੱਤਰ (ਸਟਾਫ ਸਾਈਡ) ਸ਼ਿਵ ਗੋਪਾਲ ਮਿਸ਼ਰਾ ਅਨੁਸਾਰ ਕੌਂਸਲ ਨੇ ਸਰਕਾਰ ਤੋਂ ਮੰਗ ਰੱਖੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
IMG_20220515_172229.jpg