ਆਲੋਅਰਖ ਸਕੂਲ ਵਿਚ ਹੋਈ ਮਾਪੇ ਅਧਿਆਪਕ ਮਿਲਣੀ

in #punjab2 years ago

ਭਵਾਨੀਗੜ੍ਹ 15 ਮਈ (ਮਨਦੀਪ ਅੱਤਰੀ)
ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਮਾਰਟ ਮਿਡਲ ਸਕੂਲ ਆਲੋਅਰਖ ਨਵੇਂ ਸੈਸ਼ਨ ਦੀ ਪਲੇਠੀ ਮਾਪੇ ਅਧਿਆਪਕ ਮਿਲਣੀ ਕੀਤੀ ਗਈ !ਜਿਸ ਵਿਚ ਸਮੂਹ ਮਾਪਿਆਂ ਵੱਲੋਂ ਵੱਧ ਚਡ਼੍ਹ ਕੇ ਸ਼ਮੂਲੀਅਤ ਕੀਤੀ ਗਈ ,IMG_20220515_175749.jpgਇਸ ਦੌਰਾਨ ਅਧਿਆਪਕ ਸ੍ਰੀ ਅਤੁਲ ਗੁਪਤਾ ਵੱਲੋਂ ਮਾਪਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਬੇਸ ਲਾਈਨ ਟੈਸਟ ,ਬੱਚਿਆਂ ਦੀ ਗੁਣਵੱਤਾ ਬਾਰੇ, ਸਿਲੇਬਸ ਬਾਰੇ ,ਆਦਿ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਸਕੂਲ ਇੰਚਾਰਜ ਕਮ ਪ੍ਰਿੰਸੀਪਲ ਸ੍ਰੀਮਤੀ ਸੁਸ਼ਮਾ ਰਾਣੀ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਵਧ ਰਹੀ ਗਰਮੀ ਦੇ ਵਿੱਚ ਧਿਆਨ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ ।