ਵਰਿੰਦਰ ਪੰਨਵਾਂ ਦੇ ਹੱਕ ’ਚ ਵੱਡੀ ਗਿਣਤੀ ’ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

in #punjab2 years ago

panwan.jpg
ਭਵਾਨੀਗੜ੍ਹ, 19 ਮਈ (ਮਨਦੀਪ ਅੱਤਰੀ)-ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ ਦੇ ਹੱਕ ’ਚ ਅੱਜ ਪਿੰਡ ਪੰਨਵਾਂ ਵਿਖੇ ਵੱਡੀ ਗਿਣਤੀ ’ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਦਲਾਖੋਰੀ ਦੀ ਭਾਵਨਾਂ ਹੇਠ ਚੇਅਰਮੈਨ ਦੇ ਪੁੱਤਰ ਉਪਰ ਝੂਠਾ ਮੁਕੱਦਮਾਂ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੰਗ ਕੀਤੀ ਕਿ ਮੁਕੱਦਮਾ ਦਰਜ ਕਰਕੇ ਚੇਅਰਮੈਨ ਦੇ ਪੁੱਤਰ ਨੂੰ ਰਿਹਾਅ ਕੀਤਾ ਜਾਵੇ।
ਇਸ ਮੌਕੇ ਆਪਣੇ ਸੰਬੋਧਨ ’ਚ ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੂਬੇ ’ਚ ਗੰਠਨ ਹੋਣ ਤੋਂ ਬਾਅਦ ਪਿੰਡ ਘਰਾਚੋਂ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਜ਼ਦੀਕੀ ਵਿਅਕਤੀਆਂ ਵੱਲੋਂ ਉਸ ਉਪਰ ਲਗਾਤਾਰ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਸ ਦੇ ਪਰਿਵਾਰ ਨੂੰ ਝੂਠੇ ਕੇਸ ’ਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਅਤੇ ਮੇਰੇ ਵੱਲੋਂ ਅਸਤੀਫਾਂ ਦੇਣ ਤੋਂ ਇਨਕਾਰ ਕਰ ਦੇਣ ’ਤੇ ਬੀਤੇ ਦਿਨੀ ਬਦਲਾਖੋਰੀ ਦੀ ਭਾਵਨਾ ਤਹਿਤ ਪੁਲਸ ਨੇ ਇਨ੍ਹਾਂ ਵਿਅਕਤੀਆਂ ਦੇ ਇਸ਼ਾਰੇ ਉਪਰ ਭਵਾਨੀਗੜ੍ਹ ਜਿੰਮ ’ਚ ਕਸਰਤ ਕਰ ਰਹੇ ਮੇਰੇ ਦੋ ਬੇਟੇ ਅਤੇ ਇਕ ਭਤੀਜੇ ਨੂੰ ਚੁੱਕ ਲਿਆ ਅਤੇ ਬਾਅਦ ’ਚ ਮੇਰੇ ਇਕ ਬੇਟੇ ਅਤੇ ਭਤੀਜੇ ਨੂੰ ਛੱਡ ਦਿੱਤਾ ਜਦੋਂ ਕਿ ਇਕ ਬੇਟੇ ਕੁਲਜੀਤ ਉਪਰ ਕੋਈ ਝੂਠਾ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਹੈ। ਜਿਸ ਸਬੰਧੀ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੈਂ ਇਹ ਮਾਮਲਾ ਕਾਂਗਰਸ ਪਾਰਟੀ ਦੀ ਹਾਈਕਮਾਂਡ ਦੇ ਧਿਆਨ ’ਚ ਲਿਆਂਦਾ ਹੈ। ਜਿਥੋਂ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਉਚ ਆਗੂ ਕੱਲ ਨੂੰ ਸੰਗਰੂਰ ਵਿਖੇ ਇਸ ’ਤੇ ਵਿਚਾਰ ਚਰਚਾ ਕਰਨ ਲਈ ਆ ਰਹੇ ਹਨ। ਇਸ ਮੌਕੇ ਮੌਜੂਦ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਚੇਅਰਮੈਨ ਦੇ ਲੜਕੇ ਨੂੰ ਪੁਲਸ ਨੇ ਜਲਦ ਨਾ ਛੱਡਿਆ ਅਤੇ ਮੁਕੱਦਮਾਂ ਰੱਦ ਨਾ ਕੀਤਾ ਤਾਂ ਉਹ ਨੈਸ਼ਨਲ ਹਾਈਵੇ ਉਪਰ ਚੱਕਾ ਜਾਮ ਕਰਕੇ ਰੋਸ ਧਰਨਾ ਦੇਣ ਤੋਂ ਗੁਰੇਜ ਨਹੀਂ ਕਰਨਗੇ। ਇਸ ਮੌਕੇ ਸੰਜੂ ਵਰਮਾਂ, ਗੁਰਤੇਜ ਸਿੰਘ ਤੇਜੀ, ਜਗਮੀਤ ਸਿੰਘ ਭੋਲਾ, ਗੁਰਧਿਆਨ ਸਿੰਘ, ਮਦਨ ਸਿੰਘ, ਰਾਜ ਸਿੰਘ, ਰਣਵੀਰ ਸਿੰਘ, ਜਸਵੀਰ ਸਿੰਘ ਨੰਦਗੜ੍ਹ, ਕਾਲਾ ਸਿੰਘ, ਕੇਵਲ ਸਿੰਘ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਅਤੇ ਪਿੰਡ ਵਾਸੀ ਮੌਜੂਦ ਸਨ।

Sort:  

👍👍

👍👍