ਸਰਹੱਦੀ ਇਲਾਕਿਆਂ 'ਚ 24 ਘੰਟੇ ਲੱਗਣਗੇ ਹਥਿਆਰਬੰਦ ਨਾਕੇ, QRT ਟੀਮਾਂ ਵੀ ਰਹਿਣਗੀਆਂ ਤਾਇਨਾਤ

in #punjab2 years ago

ਪੰਜਾਬ ਵਿੱਚ ਅੱਤਵਾਦੀ ਅਲਰਟ ਨੂੰ ਲੈ ਕੇ ਪੰਜਾਬ ਪੁਲਿਸ ਨੇ ਇੱਕ ਫੁੱਲਪਰੂਫ਼ ਪਲਾਨ ਤਿਆਰ ਕੀਤਾ ਹੈ। ਇਸ ਤਹਿਤ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਸੱਤ ਦਿਨ 24 ਘੰਟੇ ਹਥਿਆਰਬੰਦ ਨਾਕੇ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਹੈੱਡਕੁਆਰਟਰ ਨੇ ਜ਼ਿਲ੍ਹਿਆਂ ਦੀ QRT ਟੀਮ ਨੂੰ ਵੀ ਅਲਰਟ ਕਰ ਦਿੱਤਾ ਹੈ। ਪੰਜਾਬ ਪੁਲਿਸ ਨੇ 23 ਜ਼ਿਲ੍ਹਿਆਂ ਦੇ ਸਾਰੇ ਪੁਲਿਸ ਇੰਸਪੈਕਟਰ ਜਨਰਲਾਂ, ਡਿਪਟੀ ਇੰਸਪੈਕਟਰ ਜਨਰਲਾਂ ਤੇ ਪੁਲਿਸ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਿਲ੍ਹਿਆਂ ਵਿੱਚ ਸਾਰੇ ਸੰਵੇਦਨਸ਼ੀਲ ਟਿਕਾਣਿਆਂ ਤੇ ਸੰਭਾਵਿਤ ਟੀਚਿਆਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਯੋਜਨਾਬੰਦੀ ਤੇ ਸਮੀਖਿਆ ਕਰਨ ਲਈ ਨਿੱਜੀ ਤੌਰ 'ਤੇ ਸ਼ਾਮਲ ਹੋਣ।