ਪਾਕਿ ਫੌਜ ਕਰ ਸਕਦੀ ਹੈ ਜੰਗਬੰਦੀ ਦੀ ਉਲੰਘਣਾ

in #punjab2 years ago

ਪਾਕਿਸਤਾਨੀ ਫੌਜ ਆਉਣ ਵਾਲੇ ਦਿਨਾਂ 'ਚ ਜੰਗਬੰਦੀ ਦੀ ਉਲੰਘਣਾ ਕਰ ਸਕਦੀ ਹੈ। ਕਿਉਂਕਿ ਅੱਤਵਾਦੀ ਸੰਗਠਨ ਪਾਕਿਸਤਾਨੀ ਫੌਜ 'ਤੇ ਦਬਾਅ ਬਣਾ ਰਹੇ ਹਨ। ਇਹ ਖੁਲਾਸਾ ਸੀਐਨਐਨ-ਨਿਊਜ਼ 18 ਨੂੰ ਖੁਫੀਆ ਸੂਤਰਾਂ ਨੇ ਕੀਤਾ ਹੈ। ਉਨ੍ਹਾ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਵਧਾਉਣ ਦੀ ਸੰਭਾਵਨਾ ਹੈ। ਕਿਉਂਕਿ ਅੱਤਵਾਦੀ ਸੰਗਠਨ ਫੌਜ 'ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦਬਾਅ ਬਣਾ ਰਹੇ ਹਨ। CNN-News18 ਦੁਆਰਾ ਪ੍ਰਾਪਤ ਖੁਫੀਆ ਜਾਣਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਅੱਤਵਾਦੀ ਸਮੂਹ ਆਪਣੀ ਘੁਸਪੈਠ ਲਈ ਪ੍ਰਬੰਧ ਕਰਨ ਲਈ ਪਾਕਿਸਤਾਨ 'ਤੇ ਦਬਾਅ ਬਣਾ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਪੇਸ਼ਾਵਰ, ਬਹਾਵਲਪੁਰ ਅਤੇ ਮੁਜ਼ੱਫਰਾਬਾਦ ਵਿਚ ਵੱਡੀ ਗਿਣਤੀ 'ਚ ਕਾਡਰ ਨੰਗਰਹਾਰ ਟ੍ਰੇਨਿੰਗ ਲਈ ਬੈਠੇ ਹਨ। ਸੂਤਰਾਂ ਨੇ ਦੱਸਿਆ ਕਿ ਤਾਲਿਬਾਨ ਦੁਆਰਾ ਜ਼ਬਰਦਸਤੀ ਬਾਹਰ ਕੀਤੇ ਜਾਣ ਤੋਂ ਬਾਅਦ ਇਹ ਕਾਡਰ ਨੰਗਰਹਾਰ ਅਤੇ ਅਫਗਾਨਿਸਤਾਨ ਦੇ ਹੋਰ ਸਰਹੱਦੀ ਖੇਤਰਾਂ ਤੋਂ ਹਟ ਗਏ ਹਨ।
Pak-Army.webp