ਬਾਰਸ਼ ਕਾਰਨ ਬੈਂਕ 'ਚ ਗਲ-ਸੜ ਗਏ 42 ਲੱਖ ਰੁਪਏ, ਚਾਰ ਅਧਿਕਾਰੀ ਸਸਪੈਂਡ

in #punjab2 years ago

ਸਰਕਾਰੀ ਅਫਸਰਾਂ ਦੀ ਅਣਗਹਿਲੀ ਕਾਰਨ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬੈਂਕ ਵਿੱਚ ਪਈ 42 ਲੱਖ ਰੁਪਏ ਦੀ ਕਰੰਸੀ ਮੀਂਹ ਦੀ ਸਿੱਲ੍ਹ ਕਾਰਨ ਗਲ-ਸੜ ਗਈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਉਚ ਅਧਿਕਾਰੀਆਂ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਣ ਦਿੱਤਾ ਗਿਆ। ਮਾਮਲਾ ਸਾਹਮਣੇ ਆਉਣ 'ਤੇ ਚਾਰ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਕਾਨਪੁਰ ਸ਼ਹਿਰ 'ਚ ਪੰਜਾਬ ਨੈਸ਼ਨਲ ਬੈਂਕ ਦੀ ਪਾਂਡੂ ਨਗਰ ਸ਼ਾਖਾ 'ਚ ਕਰੰਸੀ ਚੇਸਟ 'ਚ ਰੱਖੇ ਲੱਖਾਂ ਰੁਪਏ ਸੜ ਗਏ। ਅਧਿਕਾਰੀ ਇਸ ਨੂੰ ਲੁਕਾ ਰਹੇ ਸਨ ਪਰ ਜਦੋਂ ਆਰਬੀਆਈ ਵੱਲੋਂ ਜੁਲਾਈ ਮਹੀਨੇ ਦਾ ਆਡਿਟ ਕਰਵਾਇਆ ਗਿਆ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਇਸ ਵਿੱਚ ਪਤਾ ਲੱਗਿਆ ਕਿ ਬਕਸੇ ਵਿੱਚ ਰੱਖੇ 42 ਲੱਖ ਰੁਪਏ ਦੇ ਕਰੰਸੀ ਨੋਟ ਗਿੱਲੇ ਹੋਣ ਕਾਰਨ ਸੜ ਗਏ।
ਇਸ ਪੂਰੇ ਮਾਮਲੇ ਵਿੱਚ ਸੀਨੀਅਰ ਮੈਨੇਜਰ ਕਰੰਸੀ ਚੇਸਟ ਇੰਚਾਰਜ ਸਮੇਤ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਦਾ ਤਬਾਦਲਾ ਕੁਝ ਸਮਾਂ ਪਹਿਲਾਂ ਪੀਐਨਬੀ ਦੀ ਪਾਂਡੂ ਨਗਰ ਸ਼ਾਖਾ ਵਿੱਚ ਕੀਤਾ ਗਿਆ ਹੈ