ਮੁੰਬਈ ਪੁਲਿਸ ਦੀ ਵੱਡੀ ਕਾਮਯਾਬੀ, 516 ਕਿਲੋ MD ਨਸ਼ੀਲੇ ਪਦਾਰਥ ਬਰਾਮਦ

in #punjab2 years ago

ਮੁੰਬਈ: Crime News: ਮੁੰਬਈ ਪੁਲਿਸ (Mumbai Police) ਨੇ ਮੰਗਲਵਾਰ ਨੂੰ 516 ਕਿਲੋਗ੍ਰਾਮ ਐਮਡੀ ਡਰੱਗਜ਼ (MD Drugs) ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ (International Price MD Drugs) ਵਿੱਚ ਕੀਮਤ 1026 ਕਰੋੜ ਰੁਪਏ ਹੈ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ (ANC) ਨੇ ਗੁਜਰਾਤ (Gujarat Border) ਦੀ ਸਰਹੱਦ ਨਾਲ ਲੱਗਦੇ ਪਾਲਘਰ ਜ਼ਿਲ੍ਹੇ ਦੇ ਨਾਲਾ ਸੋਪਾਰਾ ਕਸਬੇ ਤੋਂ ਭਾਰੀ ਮਾਤਰਾ ਵਿੱਚ 1,403 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਏਐਨਸੀ ਨੇ 3 ਅਗਸਤ ਦੀ ਰਾਤ ਨੂੰ ਨਾਲਾ ਸੋਪਾਰਾ ਦੇ ਚੱਕਰਧਰ ਨਗਰ ਖੇਤਰ ਵਿੱਚ ਸੀਤਾਰਾਮ ਬਿਲਡਿੰਗ ਤੋਂ ਇੱਕ ਵਿਅਕਤੀ ਨੂੰ 702 ਕਿਲੋਗ੍ਰਾਮ ਮੈਫੇਡ੍ਰੋਨ ਨਾਲ ਫੜਿਆ ਅਤੇ ਦੋ ਵਪਾਰੀਆਂ ਨੂੰ ਗ੍ਰਿਫਤਾਰ ਕੀਤਾ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 1,403.5 ਕਰੋੜ ਰੁਪਏ ਦੱਸੀ ਜਾਂਦੀ ਹੈ।
ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੋ ਹੋਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਇੱਕ ਔਰਤ ਤੋਂ ਪੁੱਛਗਿੱਛ ਤੋਂ ਬਾਅਦ ਸੰਭਵ ਹੋਈ, ਜਿਨ੍ਹਾਂ ਨੂੰ ਏਐਨਸੀ ਨੇ 29 ਮਾਰਚ ਨੂੰ ਉੱਤਰ-ਪੂਰਬੀ ਮੁੰਬਈ ਦੇ ਗੋਵੰਡੀ ਤੋਂ ਫੜਿਆ ਸੀ। ਗ੍ਰਿਫਤਾਰ ਕੀਤੇ ਗਏ ਤਿੰਨਾਂ ਵਿਚੋਂ ਇਕ ਨੂੰ 250 ਗ੍ਰਾਮ ਮੈਫੇਡ੍ਰੋਨ, ਜਿਸ ਦੀ ਕੀਮਤ 37.50 ਲੱਖ ਰੁਪਏ ਹੈ ਅਤੇ ਦੂਜੇ ਨੂੰ 2.70 ਕਿਲੋ ਮੈਫੇਡ੍ਰੋਨ (ਜਿਸ ਦੀ ਕੀਮਤ 4.14 ਕਰੋੜ ਰੁਪਏ ਹੈ) ਨਾਲ ਫੜਿਆ ਗਿਆ ਹੈ। ਲਗਾਤਾਰ ਪੁੱਛਗਿੱਛ ਤੋਂ ਬਾਅਦ ਮਹਿਲਾ ਮੁਲਜ਼ਮ ਨੇ ਆਪਣੇ ਦੋ ਸਾਥੀਆਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਨੂੰ ਮੰਗਲਵਾਰ (2 ਅਗਸਤ) ਅਤੇ ਪੰਜਵੇਂ ਨੂੰ ਬੁੱਧਵਾਰ (3 ਅਗਸਤ) ਨੂੰ ਨਸ਼ੇ ਦੀ ਖੇਪ ਸਮੇਤ ਕਾਬੂ ਕੀਤਾ ਗਿਆ।