ਜਦੋਂ ਪੁਲਿਸ ਲਾਈਨ ਮੈੱਸ ਵਿਚ ਪਾਣੀ ਵਿਚੋਂ ਦਾਲ ਲੱਭਣ ਲੱਗੇ SP ਸਾਹਿਬ, ਕੱਚੀਆਂ ਰੋਟੀਆਂ ਦੇਖ ਚੜ੍ਹਿਆ ਪਾਰਾ

in #punjab2 years ago

ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ 15 ਅਗਸਤ ਦੀ ਸ਼ਾਮ ਨੂੰ ਪੁਲਿਸ ਲਾਈਨ ਦੀ ਮੈੱਸ ਦੀ ਜਾਂਚ ਕਰਨ ਪਹੁੰਚੇ ਐੱਸਪੀ ਕਮਲੇਸ਼ ਦੀਕਸ਼ਿਤ ਦਾ ਕੱਚੀਆਂ ਰੋਟੀਆਂ ਅਤੇ ਪਾਣੀ ਵਾਲੀ ਦਾਲ ਦੇਖ ਕੇ ਪਾਰਾ ਚੜ੍ਹ ਗਿਆ। ਮੈਸ 'ਚ ਦਾਲ 'ਚ ਜ਼ਿਆਦਾ ਪਾਣੀ ਦੇਖ ਕੇ ਉਹ ਗੁੱਸੇ 'ਚ ਆ ਗਏ ਅਤੇ ਮੈਸ 'ਚ ਖਾਣਾ ਬਣਾਉਣ ਵਾਲੇ ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ।
ਐਸਪੀ ਕਮਲੇਸ਼ ਦੀਕਸ਼ਿਤ ਨੇ ਕਿਹਾ- ''ਫਿਰੋਜ਼ਾਬਾਦ ਦੀ ਵੀਡੀਓ ਦੇਖ ਕੇ ਵੀ ਸਮਝ ਨਹੀਂ ਆਈ? ਇਹ ਕੀ ਹੈ, ਦਾਲ ਘੱਟ ਤੇ ਪਾਣੀ ਵੱਧ ਨਜ਼ਰ ਆ ਰਿਹਾ ਹੈ। ਰੋਟੀਆਂ ਵੀ ਕੱਚੀਆਂ ਲੱਗ ਰਹੀਆਂ ਹਨ।'' ਇੰਨਾ ਹੀ ਨਹੀਂ ਖਾਣੇ ਦੀ ਕਮੀ ਨੂੰ ਦੇਖਦੇ ਹੋਏ ਮੈੱਸ ਇੰਚਾਰਜ ਨੂੰ ਸਖਤ ਤਾੜਨਾ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਧਿਆਨ ਰੱਖਿਆ ਜਾਵੇ ਕਿ ਖਾਣਾ ਠੀਕ ਰਹੇ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਫ਼ਿਰੋਜ਼ਾਬਾਦ ਪੁਲਿਸ ਲਾਈਨਜ਼ ਦੀ ਮੈੱਸ ਵਿੱਚ ਪਰੋਸੇ ਜਾ ਰਹੇ ਖਾਣੇ ਨੂੰ ਲੈ ਕੇ ਇੱਕ ਸਿਪਾਹੀ ਦੀ ਸੜਕ 'ਤੇ ਭੁੱਬਾਂ ਮਾਰ ਕੇ ਰੋਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਹੁਣ ਮੈਨਪੁਰੀ ਵਿੱਚ ਵੀ ਮੈਸ ਦੇ ਖਾਣੇ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਸਾਰਾ ਮਾਮਲਾ 15 ਅਗਸਤ ਦੀ ਸ਼ਾਮ ਦਾ ਹੈ ਜਦੋਂ ਮੈਨਪੁਰੀ ਪੁਲਿਸ ਲਾਈਨ ਸਥਿਤ ਮੈੱਸ 'ਚ ਅਚਾਨਕ ਹੀ ਪੁਲਿਸ ਸੁਪਰਡੈਂਟ ਕਮਲੇਸ਼ ਦੀਕਸ਼ਿਤ ਖਾਣਾ ਦੇਖਣ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ ਰੋਟੀਆਂ ਦੀ ਹਾਲਤ ਦੇਖੀ।