ਆਜ਼ਾਦੀ ਦਿਹਾੜੇ ਮੌਕੇ ਮਜ਼ਦੂਰ ਮੁਕਤੀ ਮੋਰਚਾ ਤਿਰੰਗਾ ਲਹਿਰਾ ਕੇ ਸਾੜੀ ਮੰਨੂ ਸਿਮ੍ਰਿਤੀ

in #punjab2 years ago

ਹੱਡਾਰੋੜੀ ਚੁੱਕਵਾਏ ਜਾਣ ਲਈ ਪਿਛਲੇ ਸਮੇਂ ਤੋਂ ਸ਼ੰਘਰਸ ਕਰਦੇ ਆ ਰਹੇ ਬਾਬਾ ਜੀਵਨ ਸਿੰਘ ਨਗਰ ਨਿਹਾਲ ਸਿੰਘ ਵਾਲਾ ਦੇ ਮਜ਼ਦੂਰਾਂ ਔਰਤਾਂ ਨੇ ਹੱਡਾਰੋੜੀ ਦੇ ਸੁਤੰਤਰਤਾ ਦਿਹਾੜੇ ਮੌਕੇ ਤਿਰੰਗਾ ਲਹਿਰਾਉਂਦੇ ਹੋਏ ਮੰਨੂ ਸਿਮ੍ਰਿਤੀ ਸਾੜੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਹਿੰਮਤਪੁਰਾ, ਜ਼ਿਲ੍ਹਾ ਖਜ਼ਾਨਚੀ ਡਾਕਟਰ ਜਗਰਾਜ ਸਿੰਘ ਨਿਹਾਲ ਸਿੰਘ ਵਾਲਾ ਤੇ ਬਲਾਕ ਪ੍ਰਧਾਨ ਮਨਜੀਤ ਕੌਰ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਆਜ਼ਾਦੀ ਕਾ ਅਮ੍ਰਿਤ ਮਹਾਂਉਤਸਵ ਮਨਾਉਣ ਦਾ ਸੱਦਾ ਦਿੱਤਾ ਹੈ, ਪਰ ਦਲਿਤਾਂ ਮਜ਼ਦੂਰਾਂ ਗਰੀਬਾਂ ਤੇ ਅੱਜ ਵੀ ਮੰਨੂ ਸਿਮ੍ਰਿਤੀ ਦੇ ਵਿਧਾਨ ਮੁਤਾਬਿਕ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਹੱਡਾਰੋੜੀ ਅਜੇ ਵੀ ਬਾਬਾ ਜੀਵਨ ਸਿੰਘ ਨਗਰ ਨਿਹਾਲ ਸਿੰਘ ਵਾਲਾ ਦੇ ਵਾਸੀਆਂ ਤੇ ਜਬਰੀ ਥੋਪੀ ਜਾ ਰਹੀ ਹੈ। ਹੱਡਾਰੋੜੀ ਦਾ ਮੁਸ਼ਕ ਆਜ਼ਾਦੀ ਦੇ ਅਮ੍ਰਿਤ 'ਚ ਜ਼ਹਿਰ ਘੋਲ ਰਿਹਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਸ਼ੂਆਂ ਨੂੰ ਪਈ ਲੰਪੀ ਸਕਿਨ ਬਿਮਾਰੀ ਦੇ ਬਾਵਜੂਦ ਪਸ਼ੂਆਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਦੱਬਣ ਦੀ ਬਜਾਏ ਖੁੱਲ੍ਹੇਆਮ ਸੁੱਟਿਆ ਜਾ ਰਿਹਾ ਹੈ ਅਤੇ ਤਹਿਸੀਲ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸ਼ੰਘਰਸ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਖੀਰ 'ਚ ਰਾਜਸਥਾਨ ਚ ਬੱਚੇ ਨੂੰ ਪਾਣੀ ਪੀਣ ਬਦਲੇ ਕੁੱਟਮਾਰ ਕਰਕੇ ਬੱਚੇ ਨੂੰ ਮਾਰਨ ਵਾਲੇ ਹੈਡਮਾਸਟਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ। ਇਸ ਮੌਕੇ ਜਗਸੀਰ ਸਿੰਘ, ਸਿਕੰਦਰ ਸਿੰਘ, ਝਿਰਮਲ ਸਿੰਘ, ਸੁਰਜੀਤ ਸਿੰਘ, ਬਲਕਰਨ ਸਿੰਘ, ਸੁਰਜੀਤ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।15_08_2022-moganews_9120058.jpg