ਸੜਕ ਕਿਨਾਰੇ ਬੈਠੇ ਦੋ ਬੱਚੇ ਲਾਪਤਾ

in #punjab2 years ago

ਇਥੋਂ ਦੇ ਟਾਹਲੀ ਵਾਲਾ ਚੌਕ ਨੇੜਿਓਂ ਸੜਕ ਕਿਨਾਰੇ ਬੈਠੇ ਦੋ ਬੱਚੇ ਲਾਪਤਾ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਵਾਸੀ ਪਿੰਡ ਜਲਾਲਪੁਰ (ਉੱਤਰ ਪ੍ਰਦੇਸ਼) ਹਾਲ ਵਾਸੀ ਨੇੜੇ ਲੇਬਰ ਚੌਕ ਰਾਜਪੁਰਾ ਟਾਊਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਦੋ ਛੋਟੇ ਬੱਚਿਆਂ ਸਮੇਤ ਭੀਖ ਮੰਗ ਕੇ ਗੁਜ਼ਾਰਾ ਕਰਦਾ ਹੈ। ਬੀਤੇ ਦਿਨ ਉਹ ਆਪਣੇ ਬੱਚਿਆਂ ਨੂੰ ਟਾਊਨ ਦੇ ਇਕ ਢਾਬੇ ਨੇੜੇ ਲੈ ਕੇ ਬੈਠਾ ਸੀ ਤੇ ਖੁਦ ਰੋਟੀ ਲੈਣ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਬੱਚੇ ਗਾਇਬ ਸਨ।