ਸਿੱਧੂ ਮੂਸੇਵਾਲਾ ਕਤਲਕਾਂਡ 'ਚ ਫਰਾਰ ਸ਼ੂਟਰ ਜਗਰੂਪ ਰੂਪਾ ਦਾ ਸਾਥੀ ਗ੍ਰਿਫ਼ਤਾਰ...

in #punjab2 years ago

ਮੁਹਾਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਫਰਾਰ ਸ਼ੂਟਰ ਜਗਰੂਪ ਰੂਪਾ ਦਾ ਸਾਥੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਹਾਲੀ ਪੁਲਿਸ ਨੇ ਪੰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਰਟ ਨੇ ਪੰਮਾ ਨੂੰ 6 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਹੈ। ਉਸਨੇ 11 ਜੂਨ ਨੂੰ ਲਾਂਡਰਾ 'ਚ ਇੱਕ ਜਵੈਲਰੀ ਦੀ ਦੁਕਾਨ 'ਚ ਲੁੱਟ ਕੀਤੀ ਸੀ। ਜਵੈਲਰਜ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਲੁੱਟ ਕੀਤੀ ਸੀ। ਪੰਮਾ ਖਿਲਾਫ਼ ਵੱਖ-ਵੱਖ ਜ਼ਿਲ੍ਹਿਆਂ 'ਚ ਕਈ ਮਾਮਲੇ ਦਰਜ ਹਨ। ਕਤਲ, ਲੁੱਟਾ ਖੋਹਾਂ ਦੇ ਮਾਮਲੇ ਦੇ ਕੇਸ ਦਰਜ ਹਨ। ਪੰਮਾ ਤੋਂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ। ਫਰਾਰ ਸ਼ੂਟਰ ਜਗਰੂਪ ਰੂਪਾ ਤੇ ਮਨੂੰ ਖੁੱਸਾ ਨੂੰ ਲੈ ਕੇ ਸਵਾਲ ਕੀਤੇ ਜਾਣਗੇ।

ਸੀਆਈਏ ਸਟਾਫ਼ ਦੇ ਇੰਚਾਰਜ ਸ਼ਿਵਕੁਮਾਰ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ 'ਤੇ ਦਰਜਨਾਂ ਮਾਮਲੇ ਦਰਜ ਹਨ। ਤਰਨਤਾਰਨ ਤੋਂ ਲੈ ਕੇ ਅੰਮ੍ਰਿਤਸਰ ਤੱਕ ਇਸ 'ਤੇ ਕਈ ਅਜਿਹੇ ਕੇਸ 307 302 ਦਰਜ ਹਨ, ਇਸਦੀ ਬੜੇ ਸਮੇਂ ਤੋਂ ਪੁਲਿਸ ਨੂੰ ਵੀ ਭਾਲ ਸੀ।Untitled-design444-16582033443x2.jpg