IndiGo Flight: ਵੱਡਾ ਹਾਦਸਾ ਟਲਿਆ! ਉਡਾਣ ਤੋਂ ਪਹਿਲਾਂ ਹੀ ਇੰਜਣ 'ਚ ਲੱਗੀ ਅੱਗ, ਰੋਕਿਆ ਗਿਆ ਟੇਕਆਫ਼
ਦਿੱਲੀ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਸ਼ੁੱਕਰਵਾਰ ਨੂੰ ਉਸ ਦੇ ਇੱਕ ਇੰਜਣ 'ਚ ਅੱਗ ਲੱਗਣ ਕਾਰਨ ਦਿੱਲੀ ਹਵਾਈ ਅੱਡੇ 'ਤੇ ਉਤਾਰਨਾ ਪਿਆ। ਇਹ ਜਹਾਜ਼ ਰਨਵੇ 'ਤੇ ਦੌੜ ਗਿਆ ਸੀ ਅਤੇ ਅਗਲੇ ਕੁਝ ਸਕਿੰਟਾਂ 'ਚ ਟੇਕਆਫ ਕਰਨ ਵਾਲਾ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਿੱਲੀ ਤੋਂ ਬੈਂਗਲੁਰੂ ਇੰਡੀਗੋ ਦੀ ਉਡਾਣ ਨੰਬਰ 6E-2131 ਨੇ ਰਾਤ 9:45 ਵਜੇ ਦੇ ਕਰੀਬ ਆਪਣਾ ਟੇਕ-ਆਫ ਰੱਦ ਕਰ ਦਿੱਤਾ ਅਤੇ ਇਸ ਦੀ ਉਡਾਣ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੂਰੀ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਗਿਆ।