ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਅੱਜ ਰੈਪੋ ਰੇਟ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀ ਹੈ।
ਤਿੰਨ ਦਿਨਾਂ ਬੈਠਕ ਦੀ ਪ੍ਰਧਾਨਗੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਕਰ ਰਹੇ ਹਨ। ਸ਼ਕਤੀਕਾਂਤ ਦਾਸ (RBI Governor Shaktikanta Das) ਅੱਜ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਰੈਪੋ ਦਰ ਅਤੇ ਹੋਰ ਨੀਤੀਗਤ ਦਰਾਂ ਬਾਰੇ ਐਲਾਨ ਕਰਨਗੇ।
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਅੱਜ ਰਿਜ਼ਰਵ ਬੈਂਕ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬੈਂਕਾਂ ਲਈ ਆਰਬੀਆਈ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ ਅਤੇ ਫਿਰ ਉਹ ਆਪਣੇ ਕਰਜ਼ੇ ਦੀਆਂ ਦਰਾਂ ਵਧਾ (Bank Loan) ਦੇਣਗੇ। ਇਸ ਕਾਰਨ ਆਮ ਆਦਮੀ ਲਈ EMI ਮਹਿੰਗੀ (EMI Costly) ਹੋਣ ਜਾ ਰਹੀ ਹੈ