ਭਗਵੰਤ ਮਾਨ ਵੱਲੋਂ ਮੰਤਰੀ ਮੰਡਲ 'ਚ ਵੱਡਾ ਫੇਰਬਦਲ; ਅਮਨ ਅਰੋੜਾ ਦਾ ਕੱਦ ਘਟਾਇਆ

in #punjab2 years ago

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਜਿਸ ਕਾਰਨ ਸੀ.ਐੱਮ. ਮਾਨ ਨੇ ਆਪਣੇ ਕੁਝ ਕੈਬਨਿਟ ਮੰਤਰੀਆਂ ਦੇ ਮੰਤਰਾਲੇ ਵਿੱਚ ਫੇਰਬਦਲ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਵਿਭਾਗ ਸੌਂਪੇ ਹਨ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੀ.ਐੱਮ. ਮਾਨ ਨੇ ਆਪਣੀ ਕੈਬਨਿਟ ਵਿੱਚ ਫੇਰਬਦਲ ਕੀਤਾ ਹੈ, ਇਸ ਤੋਂ ਪਹਿਲਾਂ ਵੀ ਮੰਤਰੀ ਮੰਡਲ ਵਿੱਚ ਫੇਰਬਦਲ ਹੋ ਚੁੱਕਾ ਹੈ।ਤਬਦੀਲੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੁਣ ਆਮ ਪ੍ਰਸ਼ਾਸਨ, ਗ੍ਰਹਿ ਮੰਤਰਾਲੇ, ਵਿਜੀਲੈਂਸ, ਸਹਿਕਾਰਤਾ, ਉਦਯੋਗ ਅਤੇ ਵਣਜ, ਜੇਲ੍ਹ, ਕਾਨੂੰਨੀ ਮਾਮਲੇ, ਸ਼ਹਿਰੀ ਹਵਾਬਾਜ਼ੀ, ਸ਼ਹਿਰੀ ਵਿਕਾਸ, ਜਦੋਂਕਿ ਅਮਨ ਅਰੋੜਾ ਕੋਲ ਨਵੇਂ ਊਰਜਾ ਸਰੋਤ, ਪ੍ਰਿੰਟਿੰਗ ਅਤੇ ਸਟੇਸ਼ਨਰੀ, ਪ੍ਰਸ਼ਾਸਨਿਕ ਸੁਧਾਰ, ਰੁਜ਼ਗਾਰ ਪੈਦਾ ਅਤੇ ਸਿਖਲਾਈ ਵਿਭਾਗ ਸ਼ਾਮਲ ਹਨ।
n4806376641678896795769206bc37ff12d8b6bd3b86bcdea4a45bca3ae4359db79d51ced71c65e7f496360.jpg